Uncategorized

ਖੁਫੀਆ ਰਿਪੋਰਟਾਂ ਨੇ ਉਡਾਏ ਹੋਸ਼, ਕਿਸਾਨਾਂ ਨੇ ਕੀਤੀ ਜੰਗੀ ਪੱਧਰ ਤਿਆਰੀ, ਕਿਸਾਨਾਂ ਨੇ ਪਤੰਗ ਰਾਹੀਂ ਸੁੱਟਿਆ ਡਰੋਨ

Now the intelligence reports of the war level preparation done by the farmers have blown the consciousness

ਅੱਥਰੂ ਗੈਸ ਦੇ ਧੂੰਏਂ ਤੋਂ ਬਚਣ ਲਈ ਸ਼ੰਭੂ ਸਰਹੱਦ ‘ਤੇ ਐਨਕਾਂ ਦਾ ਲੰਗਰ, VIDEO ਦੇਖ ਕੇ ਹੋ ਜਾਓਗੇ ਹੈਰਾਨ

ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ ਉਪਰ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਪਹਿਲਾਂ ਹੀ ਛੇ ਮਹੀਨਿਆਂ ਦੀ ਤਿਆਰੀ ਕਰਕੇ ਆਏ ਹਨ। ਕਿਸਾਨਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਨ੍ਹਾਂ ਨੂੰ ਖੁੱਲ੍ਹੇ ਆਸਮਾਨ ਹੇਠ ਕਿੰਨਾ ਸਮਾਂ ਗੁਜਾਰਨਾ ਪਵੇਗਾ। ਇਹ ਖੁਲਾਸਾ ਕਿਸਾਨਾਂ ਦੀ ਤਿਆਰੀ ਬਾਰੇ ਖੁਫੀਆ ਰਿਪੋਰਟ ਵਿੱਚ ਹੋਇਆ ਹੈ।

ਦੱਸ ਦਈਏ ਕਿ ਪੰਜਾਬ ਤੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਨ। ਉਨ੍ਹਾਂ ਨੂੰ ਸ਼ੰਭੂ, ਖਨੌਰੀ ਤੇ ਡੱਬਵਾਲੀ ਸਰਹੱਦ ‘ਤੇ ਰੋਕਿਆ ਗਿਆ ਹੈ, ਪਰ ਉਹ ਅੱਗੇ ਜਾਣ ‘ਤੇ ਅੜੇ ਹੋਏ ਹਨ। ਖੁਫੀਆ ਰਿਪੋਰਟ ਮੁਤਾਬਕ ਪਹਿਲੇ ਗੇੜ ਵਿੱਚ ਕਿਸਾਨ 5000 ਦੇ ਕਰੀਬ ਟਰੈਕਟਰ ਟਰਾਲੀਆਂ ਲੈ ਕੇ ਨਿਕਲੇ ਹਨ। ਜ਼ਿਆਦਾਤਰ ਟਰੈਕਟਰਾਂ ਪਿੱਛੇ ਦੋ-ਦੋ ਟਰਾਲੀਆਂ ਹਨ। ਇਹ ਸਾਰੀ ਵਿਉਂਤਬੰਦੀ ਇੱਕ ਜਾਂ ਦੋ ਦਿਨਾਂ ਲਈ ਨਹੀਂ ਸਗੋਂ ਕਿਸਾਨ ਛੇ ਮਹੀਨਿਆਂ ਦਾ ਪ੍ਰਬੰਧ ਕਰਕੇ ਨਿਕਲੇ ਹਨ।

ਖੁਫੀਆ ਰਿਪੋਰਟਾਂ ਮੁਤਾਬਕ ਕਿਸਾਨਾਂ ਕਿਸਾਨਾਂ ਕੋਲ 800 ਟਰਾਲੀਆਂ ਵਿੱਚ ਰਾਸ਼ਨ ਤੇ ਲੰਗਰ ਪਕਾਉਣ ਲਈ ਲੱਕੜਾਂ ਭਰੀਆਂ ਹੋਈਆਂ ਹਨ। ਕਿਸਾਨਾਂ ਕੋਲ 6 ਮਹੀਨਿਆਂ ਦਾ ਰਾਸ਼ਨ ਹੈ। ਟਰਾਲੀਆਂ ਵਿੱਚ ਸੌਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗੱਦੇ ਵਿਛਾਏ ਗਏ ਹਨ। ਇਸ ਦੇ ਨਾਲ ਹੀ ਪਾਣੀ ਦੇ ਟੈਂਕਰ, ਡਰੰਮ ਤੇ ਡੀਜ਼ਲ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕਿਸਾਨਾਂ ਦੇ ਨਾਲ ਬੀਬੀਆਂ ਵੀ ਮੌਜੂਦ ਹਨ ਜੋ ਲੰਗਰ ਦੀ ਜ਼ਿੰਮੇਵਾਰੀ ਸੰਭਾਲਣਗੀਆਂ।

ਹਾਸਲ ਜਾਣਕਾਰੀ ਅਨੁਸਾਰ ਪੰਜਾਬ ਦੇ ਕਿਸਾਨ ਤਿੰਨ ਸਰਹੱਦਾਂ ਸ਼ੰਭੂ (ਅੰਬਾਲਾ), ਖਨੌਰੀ (ਜੀਂਦ) ਤੇ ਡੱਬਵਾਲੀ (ਸਿਰਸਾ) ਤੋਂ ਹਰਿਆਣਾ ਵਿੱਚ ਪ੍ਰਵੇਸ਼ ਲਈ ਅੜੇ ਹੋਏ ਹਨ। ਇਨ੍ਹਾਂ ਵਿੱਚੋਂ ਸ਼ੰਭੂ ਸਰਹੱਦ ਪਾਰ ਕਰਨਾ ਕਿਸਾਨਾਂ ਲਈ ਸਭ ਤੋਂ ਅਹਿਮ ਹੈ ਜਿੱਥੋਂ 2000 ਦੇ ਕਰੀਬ ਟਰੈਕਟਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂਕਿ ਕਿਸਾਨ ਖਨੌਰੀ ਤੇ ਡੱਬਵਾਲੀ ਤੋਂ 1000-1000 ਟਰੈਕਟਰ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਬਾਰੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਰਾਸ਼ਨ ਦੀਆਂ ਭਰੀਆਂ 400 ਤੋਂ 500 ਟਰਾਲੀਆਂ ਦਿੱਲੀ ਵੱਲ ਜਾ ਰਹੀਆਂ ਹਨ। ਇਨ੍ਹਾਂ ਟਰਾਲੀਆਂ ਵਿੱਚ ਆਟਾ, ਦਾਲ, ਚੌਲ, ਨਮਕ, ਤੇਲ, ਘਿਓ ਤੇ ਹੋਰ ਜ਼ਰੂਰੀ ਸਾਮਾਨ ਲਿਜਾਇਆ ਜਾ ਰਿਹਾ ਹੈ। ਇਹ ਰਾਸ਼ਨ ਇੰਨਾ ਜ਼ਿਆਦਾ ਹੈ ਕਿ ਕਿਸਾਨਾਂ ਨੂੰ 6 ਮਹੀਨਿਆਂ ਤੱਕ ਖਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਜੇਕਰ ਲੋੜ ਪਈ ਤਾਂ ਪੰਜਾਬ ਤੋਂ ਆਉਣ-ਜਾਣ ਵਾਲੇ ਕਿਸਾਨ ਆਪਣੇ ਨਾਲ ਰਾਸ਼ਨ ਦੀਆਂ ਹੋਰ ਟਰਾਲੀਆਂ ਲੈ ਕੇ ਆਉਂਦੇ ਰਹਿਣਗੇ।

ਉਨ੍ਹਾਂ ਨੇ ਦੱਸਿਆ ਕਿ 300 ਟਰਾਲੀਆਂ ਵਿੱਚ ਲੱਕੜ ਦੀ ਢੋਆ-ਢੁਆਈ ਵੀ ਕੀਤੀ ਜਾ ਰਹੀ ਹੈ। ਇਹ ਸੁੱਕੀ ਲੱਕੜ ਹੈ, ਜਿਸ ਨਾਲ ਕਿਸਾਨ ਰਾਸ਼ਨ ਪਕਾ ਸਕਦੇ ਹਨ। ਰਾਸ਼ਨ ਤੇ ਲੱਕੜ ਦੇ ਨਾਲ-ਨਾਲ ਖਾਣਾ ਪਕਾਉਣ ਤੇ ਖਾਣ-ਪੀਣ ਦੇ ਭਾਂਡਿਆਂ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਦੋ ਦਿਨਾਂ ਵਿੱਚ ਖ਼ਤਮ ਹੋਣ ਵਾਲੀ ਨਹੀਂ, ਇਸ ਲਈ ਉਹ ਪੂਰੀ ਤਿਆਰੀ ਕਰਕੇ ਆਏ ਹਨ। ਕਿਸਾਨਾਂ ਨੇ ਗਰਮੀ ਦੇ ਮੌਸਮ ਨੂੰ ਵੇਖਦਿਆਂ ਏਸੀ ਤੇ ਕੂਲਰ ਵੀ ਆਪਣੇ ਨਾਲ ਰੱਖੇ ਹਨ। ਇਸ ਤੋਂ ਤੈਅ ਹੈ ਆਉਣ ਵਾਲੀਆਂ ਗਰਮੀਆਂ ਵਿੱਚ ਵੀ ਕਿਸਾਨ ਕੇਂਦਰ ਨਾਲ ਲੜਾਈ ਜਾਰੀ ਰੱਖਣ ਦੇ ਰੌਂਅ ਵਿੱਚ ਹਨ।

ਕਿਸਾਨਾਂ ਮੁਤਾਬਕ ਪਹਿਲੇ ਗੇੜ ਵਿੱਚ ਪੰਜਾਬ ਦੇ ਕਰੀਬ 25 ਹਜ਼ਾਰ ਕਿਸਾਨ ਦਿੱਲੀ ਵੱਲ ਮਾਰਚ ਕਰ ਰਹੇ ਹਨ। ਇਨ੍ਹਾਂ ਵਿੱਚ ਮਹਿਲਾ ਕਿਸਾਨ ਵੀ ਸ਼ਾਮਲ ਹਨ। ਇਹ ਮਹਿਲਾ ਕਿਸਾਨ ਦਿੱਲੀ ਦੀ ਘੇਰਾਬੰਦੀ ਦੌਰਾਨ ਲੰਗਰ ਦੀ ਜ਼ਿੰਮੇਵਾਰੀ ਸੰਭਾਲਣਗੀਆਂ।

ਕਿਸਾਨਾਂ ਨੇ ਪਤੰਗ ਰਾਹੀਂ ਸੁੱਟਿਆ ਡਰੋਨ

ਕਿਸਾਨ ਦਾ ਅੰਬਾਲਾ ਨੇੜੇ ਸ਼ੰਭੂ ਸਰਹੱਦ ‘ਤੇ ‘ਦਿੱਲੀ ਚਲੋ’ ਮਾਰਚ ਜਾਰੀ ਹੈ। ਜਿਸ ਕਾਰਨ ਕੱਲ੍ਹ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।

ਇਸ ਮੌਕੇ ਮੁੜ ਡਰੋਨਾਂ ਰਾਹੀਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਇਸੇ ਦੌਰਾਨ ਕੁਝ ਕਿਸਾਨਾਂ ਨੇ ਪਤੰਗਾਂ ਰਾਹੀਂ ਡਰੋਨ ਨੂੰ ਹੇਠਾਂ ਸੁੱਟ ਲਿਆ। ਕਿਸਾਨਾਂ ਨੇ ਵੱਡੀ ਗਿਣਤੀ ਪਤੰਗ ਆਸਮਾਨ ਵਿਚ ਉਡਾ ਦਿੱਤੇ। ਇਸੇ ਦੌਰਾਨ ਇਕ ਡਰੋਨ ਡੋਰ ਵਿਚ ਉਲਝ ਕੇ ਹੇਠਾਂ ਡਿੱਗ ਗਿਆ।

ਸ਼ੰਭੂ ਸਰਹੱਦ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਘੇਰਾਬੰਦੀ ਕੀਤੀ ਗਈ ਹੈ। ਦੱਸ ਦਈਏ ਕਿ ਬੀਤੇ ਕੱਲ੍ਹ ਤੋਂ ਹੀ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਜੰਗ ਦੇ ਮੈਦਾਨ ਵਾਂਗ ਨਜ਼ਰ ਆ ਰਹੀ ਹੈ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਡ੍ਰੋਨ ਰਾਹੀਂ ਇਸਤੇਮਾਲ ਕੀਤੇ ਜਾ ਰਹੇ ਹਨ।

ਜਿਸ ਤੋਂ ਬਚਣ ਲਈ ਸ਼ੰਭੂ ਬਾਰਡਰ ‘ਤੇ ਕੁਝ ਕਿਸਾਨਾਂ ਵੱਲੋਂ ਚਸ਼ਮੇ ਦਾ ਲੰਗਰ ਲਗਾਇਆ ਗਿਆ ਹੈ। ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਤੁਸੀਂ ਖਾਣ-ਪੀਣ ਦੀਆਂ ਵਸਤੂਆਂ ਦੇ ਲੰਗਰ ਵੇਖੇ ਹਨ। ਪਰ ਅਜਿਹਾ ਅਨੋਖਾ ਲੰਗਰ ਵੇਖ ਕੇ ਤੁਸੀਂ ਹੈਰਾਨ ਰਿਹ ਜਾਓਗੇ।

Back to top button