EducationIndiaJalandharPunjab

DAV ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਲਿਸਟ ‘ਚ ਛਾਪਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ

ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਤੀਜੇ ਨੰਬਰ ਉਤੇ ਦਿੱਸ ਰਿਹਾ ਹੈ। ਇਹ ਸੂਚੀ ਗੂਗਲ ਸਰਚ ਦੌਰਾਨ ਮੁੱਖ ਪੰਨੇ ‘ਤੇ ਦਿਖਾਈ ਜਾ ਰਹੀ ਹੈ। ਜਿਸ ‘ਚ ਨੀਰਜ ਚੋਪੜਾ ਦਾ ਨਾਂ ਪਹਿਲੇ ਨੰਬਰ ਉਤੇ ਹੈ।

ਗੂਗਲ ਸਰਚ ਦੇ ਦੌਰਾਨ ਮੁੱਖ ਪੇਜ ‘ਤੇ ਇਹ ਲਿਸਟ ਦੇਖੀ ਜਾ ਸਕਦੀ ਹੈ। ਨੰਬਰ 1 ਉਤੇ ਨੀਰਜ ਚੌਪੜਾ, ਦੂਜੇ ਉਤੇ ਬਿਕਰਮ ਬਤਰਾ ਅਤੇ ਤੀਜੇ ਨੰਬਰ ‘ਤੇ ਲਾਰੈਂਸ ਦਾ ਨਾਂ ਹੈ।

ਇਸ ਲਿਸਟ ਵਿੱਚ ਕ੍ਰਿਕਟਰ ਯੁਵਰਾਜ ਸਿੰਘ, ਕਪਿਲ ਦੇਵ ਸਮੇਤ ਅਦਾਕਾਰ ਆਯੂਸ਼ਮਾਨ ਖੁਰਾਨਾ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਵੀ ਸ਼ਾਮਲ ਹੈ। ਉਧਰ, ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਧਿਕਾਰਕ ਵੈਬਸਾਈਟ ਉਤੇ ਇਸ ਤਰ੍ਹਾਂ ਗੈਂਗਸਟਰ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ।

Back to top button