
Read a special article on the birth anniversary of King Darvesh, Sarbans Dani Shri Guru Gobind Singh Ji
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਸ਼ਖ਼ਸੀਅਤ ਤੇ ਮਨੁੱਖਤਾ ਨੂੰ ਦਿੱਤੀ ਬੇਜੋੜ ਦੇਣ ਨੂੰ ਅਜੋਕੇ ਸੰਦਰਭ ਵਿਚ ਦੇਖਣਾ ਬਹੁਤ ਜ਼ਰੂਰੀ ਹੈ। ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੱਡੇ ਪੱਧਰ ’ਤੇ ਪ੍ਰਚਾਰਨ ਤੇ ਪ੍ਰਸਾਰਨ ਦੀ ਲੋੜ ਹੈ। ਇਤਿਹਾਸ ਗਵਾਹ ਹੈ ਕਿ ਉਹੀ ਕੌਮਾਂ ਇਤਿਹਾਸ ਦੇ ਪੰਨਿਆਂ ’ਤੇ ਜਿਊਂਦੀਆਂ ਰਹਿੰਦੀਆਂ ਹਨ ਜੋ ਆਪਣੇ ਵਿਰਸੇ ਨੂੰ ਸਦਾ ਚਿੱਤ ’ਚ ਵਸਾਈ ਰੱਖਦੀਆਂ ਨੇ। ਦੇਸ਼ ਦੀ ਸਾਂਝੀ ਸੰਸਕਿ੍ਰਤੀ ਨੂੰ ਬਚਾਉਣ ਲਈ ਗੁਰੂ ਨਾਨਕ ਦੇਵ ਜੀ ਦਾ ਫ਼ਿਰਕੂ ਤਾਨਾਸ਼ਾਹੀ ਦਾ ਵਿਰੋਧ ਗੁਰੂ ਅਰਜਨ ਦੇਵ ਜੀ ਦੇ ਸਮੇਂ ਆਪਣੇ ਸਿਖ਼ਰ ’ਤੇ ਪਹੁੰਚਦਾ ਹੈ।
ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਸਿੱਖ ਕੌਮ ਨੇ ਅਗਵਾਈ ਲਈ ਤੇ ਸ਼ਹਾਦਤਾਂ ਦੀ ਇਕ ਅਜਿਹੀ ਲੰਬੀ ਪਰੰਪਰਾ ਚਲਾਈ ਜੋ ਆਉਣ ਵਾਲੇ ਸਮੇਂ ’ਚ ਇਨਕਲਾਬ ਦਾ ਪ੍ਰਤੀਕ ਬਣ ਕੇ ਉੱਭਰੀ। ਨੌਂ ਸਾਲ ਦਾ ਅਣਭੋਲ ਬਾਲਕ ਜਦੋਂ ਆਪਣੇ ਗੁਰੂ ਪਿਤਾ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੁਰਬਾਨੀ ਦੇਣ ਲਈ ਪ੍ਰੇਰਿਤ ਕਰੇ ਤਾਂ ਆਉਣ ਵਾਲੇ ਸਮੇਂ ਦੇ ਮਾਣਮੱਤੇ ਨਵੇਂ ਯੁੱਗ ਦਾ ਨੀਂਹ ਪੱਥਰ ਧਰਿਆ ਜਾਂਦਾ ਹੈ। ਰਾਸ਼ਟਰ ਨਿਰਮਾਣ ਲਈ ਜਬਰ-ਜ਼ੁਲਮ ਤੇ ਅਨਿਆਂ ਦੇ ਖ਼ਿਲਾਫ਼ ਜੂਝਦਿਆਂ ਜੋ ਅਦੁੱਤੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰੂ ਪਿਤਾ, ਚਾਰ ਜਿਗਰ ਦੇ ਟੋਟਿਆਂ ਦੀ ਦਿੱਤੀ, ਉਸ ਦੀ ਮਿਸਾਲ ਦੁਨੀਆ ਭਰ ਦੇ ਇਤਿਹਾਸ ਵਿਚ ਲੱਭਣੀ ਮੁਸ਼ਕਲ ਹੀ ਨਹੀਂ, ਅਸੰਭਵ ਵੀ ਹੈ। ਕਿਸੇ ਬਾਪ ਨੇ ਹੱਥੀਂ ਤਿਆਰ ਕਰ ਕੇ ਆਪਣੇ ਜਿਗਰ ਦੇ ਟੋਟੇ ਕਤਲਗਾਹ ਵੱਲ ਨਹੀਂ ਤੋਰੇ ਹੋਣੇ ਤੇ ਨਾ ਹੀ ਬੱਚਿਆਂ ਦੀ ਸ਼ਹਾਦਤ ਤੋਂ ਬਾਅਦ ਜਿੱਤ ਦੇ ਨਾਅਰੇ ਗੂੰਜਾਏ ਹੋਣੇ ਆ। ਅੱਲਾ ਯਾਰ ਖਾਨ ਨੇ ਲਿਖਿਆ ਹੈ :‘ਸਰਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ, ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਯੇ।’ ਮਾਤਾ ਗੁਜਰੀ ਦੇ ਨਾਲ ਸੱਤ ਤੇ ਨੌਂ ਸਾਲ ਦੇ ਲਾਡਲੇ ਮਾਸੂਮ ਪੁੱਤਰਾਂ ਦੀ ਸ਼ਹਾਦਤ ਅੱਜ ਵੀ ਲੂੰ-ਕੰਡੇ ਖੜੇ੍ਹ ਕਰ ਦਿੰਦੀ ਹੈ। ਚਮਕੌਰ ਦੇ ਯੁੱਧ ਦੀ ਜੇ ਗੱਲ ਕੀਤੀ ਜਾਵੇ ਤਾਂ ਇਕ ਪਾਸੇ ਚਾਲੀ ਭੁੱਖਣ ਭਾਣੇ ਸਿੰਘ ਤੇ ਇਕਤਾਲੀਵੇਂ ਗੁਰੂ ਗੋਬਿੰਦ ਸਿੰਘ ਤੇ ਦੂਜੇ ਪਾਸੇ ਲੱਖਾਂ ਦੀ ਤਾਦਾਦ ਵਿਚ ਘੇਰਾ ਘੱਤੀ ਬਾਈਧਾਰ ਦੇ ਰਾਜੇ ਤੇ ਜ਼ਾਲਮ ਮੁਗ਼ਲ ਬਾਦਸ਼ਾਹਤ। ਇਸ ਤਰ੍ਹਾਂ ਦਾ ਅਸਾਵਾਂ ਯੁੱਧ ਵੀ ਦੁਨੀਆ ਭਰ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦਾ। ਪਹਿਲਾਂ ਪੰਜ ਪਿਆਰੇ ਸਾਜੇ ਤੇ ਫਿਰ ਉਨ੍ਹਾਂ ਹੱਥੋਂ ਆਪ ਅ੍ਰੰਮਿਤ ਛਕ ਕੇ ਆਪੇ ਗੁਰ ਆਪੇ ਗੁਰ ਚੇਲਾ ਦਾ ਸੰਕਲਪ ਪਹਿਲੀ ਵਾਰ ਉਜਾਗਰ ਕੀਤਾ। ਮੇਰੀ ਜਾਚੇ ਜਮਹੂਰੀਅਤ ਵੱਲ ਪੁੱਟਿਆ ਇਹ ਪਹਿਲਾ ਕਦਮ ਸੀ। ਸਿੱਖਿਆ ਦਾ ਅਧਿਕਾਰ ਕਾਨੂੰਨ ਪੰਜਾਬ ’ਚ ਲਾਗੂ ਨਾ ਹੋਣਾ ਮੰਦਭਾਗਾ
ਸਰਬ ਸਾਂਝੇ ਸਰੋਕਾਰਾਂ ਨੂੰ ਪਰਣਾਏ ਦਾਨਿਸ਼ਵਰ ਗੁਰੂ ਨੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕ-ਛਕਾ ਕੇ ਦੱਬੇ-ਕੁਚਲੇ ਤੇ ਮਜ਼ਲੂਮ ਅਖੌਤੀ ਨੀਚ ਤੇ ਦੁਰਕਾਰੇ ਜਾਂਦੇ ਲੋਕਾਂ ਨੂੰ ਸਨਮਾਨ ਦਿੱਤਾ। ਜਮਹੂਰੀਅਤ ਹੀ ਕਿਉਂ, ਸਮਾਜਵਾਦ ਵੱਲ ਪੁੱਟਿਆ ਵੀ ਇਹ ਪਹਿਲਾ ਕਦਮ ਹੀ ਸੀ ਕਿਉਂਕਿ ਕਾਰਲ ਮਾਰਕਸ ਦੀ ਸਮਾਜਵਾਦੀ ਵਿਚਾਰਧਾਰਾ ਤਾਂ ਮੁੱਦਤਾਂ ਬਾਅਦ ਹੋਂਦ ਵਿਚ ਆਈ। ਡਰ ਤੇ ਸਹਿਮ ਦੇ ਮਾਹੌਲ ਵਿਚ ਜੂਨ ਹੰਢਾਉਂਦੇ ਲੋਕਾਂ ਨੂੰ ਗੁਰੂ ਜੀ ਨੇ ਹਰ ਤਰ੍ਹਾਂ ਦੇ ਸਹਿਮ ਤੋਂ ਮੁਕਤ ਹੀ ਨਹੀਂ ਕੀਤਾ ਸਗੋਂ ਸੱਤਾ ਦੇ ਅਸਲੀ ਹੱਕਦਾਰ ਬਣਾਇਆ ਤੇ ਲੋਕ ਸ਼ਕਤੀ ਦੇ ਨਾਲ ਲੋਕ ਮੁਕਤੀ ਪ੍ਰਾਪਤ ਕਰਨ ਦਾ ਰਾਹ ਵੀ ਦਰਸਾਇਆ। ਇਕ ਅਜਿਹੇ ਸਮਾਜ ਦਾ ਸੰਕਲਪ ਕਾਇਮ ਕੀਤਾ ਜਿੱਥੇ ਹਰ ਮਨੁੱਖ ਬਰਾਬਰੀ ਵਾਲੇ ਸਮਾਜ ਦਾ ਬਾਸ਼ਿੰਦਾ ਹੋਵੇ। ਖ਼ਾਲਸੇ ਦੀ ਸਥਾਪਨਾ ਹਰ ਬੇਇਨਸਾਫ਼ੀ ਦਾ ਡਟ ਕੇ ਵਿਰੋਧ ਕਰਨ ਦੀ ਭਾਵਨਾ ਜਗਾਉਂਦੀ ਹੈ “ਕਬਹੂੰ ਨ ਟਰੋਂ” ਦਾ ਜਜ਼ਬਾ ਕਾਇਮ ਕਰਦੀ ਹੋਈ ਅਣਹੋਏ ਲੋਕਾਂ ਨੂੰ ਮਾਰਸ਼ਲ ਕੌਮ ਬਣਾਉਂਦੀ ਹੈ। ਭਾਰਤੀ ਫ਼ੌਜ ਅੱਜ ਵੀ ਗੁਰੂ ਜੀ ਦੁਆਰਾ ਰਚਿਤ ਸ਼ਬਦ “ਦੇਹ ਸਿਵਾ ਬਰ ਮੋਹਿ ਇਹੈ” ਤੋਂ ਪ੍ਰੇਰਨਾ ਲੈਂਦੀ ਹੈ ਜਿੱਥੇ ਖ਼ਾਲਸਾ ਸਿਰਜਣਾ ਮਨੁੱਖ ਦੀ ਮੁਕੰਮਲ ਆਜ਼ਾਦੀ ਦਾ ਰਾਹ ਖੋਲ੍ਹਦੀ ਹੈ ਉੱਥੇ ਨਾਲ ਹੀ ਮਨੁੱਖ ਦੇ ਚਰਿੱਤਰ ਨਿਰਮਾਣ ’ਤੇ ਪੂਰੀ ਸ਼ਿੱਦਤ ਨਾਲ ਜ਼ੋਰ ਦਿੰਦੀ ਹੈ। ਖ਼ਾਲਸੇ ਦੀ ਸਥਾਪਨਾ ਨਾਲ ਹੀਣ ਭਾਵਨਾ ਦਾ ਸ਼ਿਕਾਰ ਹੋਏ ਲੱਖਾਂ ਲੋਕਾਂ ਦੀ ਸੋਚ ਵਿਚ ਚਿੰਤਨ ਦੀਆਂ ਸ਼ੈਆਂ ਮਤਾਬੀਆਂ ਬਲ ਉੱਠੀਆਂ ਤੇ ਉਨ੍ਹਾਂ ਅੰਦਰ ਨਵੀਂ ਰੂਹ ਦਾ ਸੰਚਾਰ ਹੋਇਆ। ਗੁਰੂ ਦੇ ਮੁਖਾਰਬਿੰਦ’ਚੋਂ ਉਚਰੇ ਲਫ਼ਜ਼ ਘੁੱਪ ਹਨੇਰੇ ’ਚ ਮਿਸਾਲ ਵਾਂਗ ਦਗਨ ਲੱਗੇ। ਬਾਦਸ਼ਾਹ ਦਰਵੇਸ਼ ਸਿਰਫ਼ ਰੂਹਾਨੀ ਮੁਕਤੀ ਦਾਤਾ ਹੀ ਨਹੀਂ ਸਨ, ਉਹ ਮਾਨਵ ਹਿਤੈਸ਼ੀ ਹੋਣ ਦੇ ਨਾਲ-ਨਾਲ ਮਾਨਵੀ ਅਧਿਕਾਰਾਂ ਦੇ ਅਲੰਬਰਦਾਰ ਵੀ ਸਨ। ਸਮਾਜਿਕ ਸੰਦਰਭ ਉਨ੍ਹਾਂ ਦੀ ਜ਼ਿੰਦਗੀ ਵਿਚ ਸਦਾ ਪ੍ਰਮੁੱਖ ਰਹੇ। ਬੇਇਨਸਾਫ਼ੀ, ਜਬਰ, ਜ਼ੁਲਮ, ਤਸ਼ੱਦਦ, ਜਾਤ-ਪਾਤ ਬਾਰੇ ਭੇਦ-ਭਾਵ ਤੇ ਅਨਿਆਂ ਦੇ ਖ਼ਿਲਾਫ਼ ਜੋ ਯੁੱਧ ਉਨ੍ਹਾਂ ਨੇ ਲੜੇ, ਉਹ ਕਿਸੇ ਤਰ੍ਹਾਂ ਵੀ ਕੋਈ ਰਾਜ-ਭਾਗ ਵਧਾਉਣ ਲਈ ਨਹੀਂ ਸਨ ਸਗੋਂ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਨ।ਜਿਨ੍ਹਾਂ ਨੈਤਿਕ ਕਦਰਾਂ-ਕੀਮਤਾਂ ਦੀ ਮੈਂ ਦੁਹਾਈ ਦਿੰਦਾ ਰਿਹਾ, ਉਹ ਸਮਾਜ ’ਚ ਪੁਨਰ ਸੁਰਜੀਤ ਨਾ ਹੋ ਸਕੀਆਂ
ਕੁਰਬਾਨੀਆਂ ਦੇ ਮੁਜੱਸਮੇ ਗੁਰੂ ਗੋਬਿੰਦ ਸਿੰਘ ਕੋਲ ਸਿਰਫ਼ ਅਧਿਆਤਮਵਾਦ ਹੀ ਨਹੀਂ ਸੀ ਸਗੋਂ ਉਨ੍ਹਾਂ ਦੀ ਸੋਚ ਪ੍ਰਭੂ ਭਗਤੀ, ਲੋਕ ਭਗਤੀ ਤੇ ਦੇਸ਼ ਭਗਤੀ ਦੇ ਸੁਮੇਲ ਵਾਲੀ ਸੀ। ਔਝੜ ਰਾਹਾਂ ’ਤੇ ਤੁਰਨ ਦਾ ਮਕਸਦ ਇਹੀ ਸੀ ਕਿ ਦੇਸ਼ ਦੇ ਦੱਬੇ-ਕੁਚਲੇ ਲੋਕ ਉਨ੍ਹਾਂ ਨੂੰ ਆਪਣੇ ਦੇਸ਼ ਜਿੰਨੇ ਹੀ ਪਿਆਰੇ ਸਨ। ਬੜੇ ਮਾਣ ਵਾਲੀ ਗੱਲ ਹੈ ਕਿ ਈਰਾਨ ਦੇ ਕਈ ਕਾਲਜਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਹਕਾਰ ਰਚਨਾ ਜ਼ਫਰਨਾਮਾ ਸਿਲੇਬਸ ਦਾ ਹਿੱਸਾ ਹੈ। ਤਹਿਰਾਨ ਦੀ ਇਕ ਯੂਨੀਵਰਸਿਟੀ ਵਿਚ ਗਿਤੀ ਨੋਰੋ ਜਿਆਨ ਜੋ ਇਕ ਨਾਮੀ ਚਿੱਤਰਕਾਰ ਹੈ, ਨੇ ਜ਼ਫ਼ਰਨਾਮਾ ’ਤੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ। ਇਸ ਈਰਾਨੀ ਖੋਜ ਵਿਦਿਆਰਥੀ ਨੂੰ ਸਲਾਮ। ਅਸਲ ਵਿਚ ਗੁਰੂੁ ਜੀ ਦੀ ਸੋਚ ਸਮਾਜਵਾਦ ਧਾਰਮਿਕ ਸਹਿਣਸ਼ੀਲਤਾ ਤੇ ਮਾਨਵ ਹਿਤੈਸ਼ੀ ਸਮਾਜ ਦੇ ਸੱਚੇ-ਸੁੱਚੇ ਮਾਡਲ ਦੀ ਪ੍ਰਤੀਕ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਰਾਸ਼ਟਰੀਅਤਾ ਨੂੰ ਗੁਰੂ ਜੀ ਨੇ ਆਪਣੇ ਖ਼ੂਨ ਨਾਲ ਸਿੰਜਿਆ ਪਰ ਅੱਜ ਉਨ੍ਹਾਂ ਦੇ ਸੁਪਨਿਆਂ ਦਾ ਰਾਸ਼ਟਰ ਗੰੁਮ ਹੈ। ਅੰਧ ਰਾਸ਼ਟਰਵਾਦ ਦੇ ਨਾਂ ’ਤੇ ਸਿਆਸਤ ਦਾ ਬਾਜ਼ਾਰ ਗਰਮ ਹੈ। ਜਾਤ-ਪਾਤ, ਊਚ-ਨੀਚ, ਰੰਗ-ਨਸਲ ਤੇ ਲਿੰਗ ਆਧਾਰਤ ਵਿਤਕਰੇ ਵੱਡੇ ਪੱਧਰ ’ਤੇ ਮੌਜੂਦ ਨੇ।
ਭਰੂਣ ਹੱਤਿਆ, ਰਿਸ਼ਵਤਖੋਰੀ, ਨਸ਼ਾਖੋਰੀ, ਭ੍ਰਿਸ਼ਟਾਚਾਰ ਆਦਿ ਅਲਾਮਤਾਂ ਘਟਣ ਦੀ ਬਜਾਏ ਵਧਦੀਆਂ ਹੀ ਜਾ ਰਹੀਆਂ ਹਨ। ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬਾ-ਦਸਤੂਰ ਜਾਰੀ ਹੈ। ‘ਇਕ ਮੁਲਕ, ਇਕ ਧਰਮ ਬਾਕੀ ਸਭ ਵਿਦੇਸ਼ੀ’ ਦਾ ਨਾਅਰਾ ਮਨ ਨੂੰ ਪਰੇਸ਼ਾਨ ਕਰ ਰਿਹਾ ਹੈ। ਕੁਝ ਸ਼ਾਤਰ ਦਿਮਾਗ ਸ਼ੈਤਾਨ, ਜਾਤੀਵਾਦ ਤੇ ਧਾਰਮਿਕ ਪਾਖੰਡਵਾਦ ਦਾ ਪ੍ਰਚਾਰ ਐਨੀ ਚਲਾਕੀ ਨਾਲ ਕਰ ਰਹੇ ਹਨ ਕਿ ਆਮ ਬੰਦੇ ਨੂੰ ਇੰਜ ਲੱਗਦਾ ਹੈ ਕਿ ਜਿਵਂੇ ਇਹ ਵਖਰੇਵਂੇ ਸਾਡੀ ਸੂਝਬੂਝ ਦਾ ਅਨਿੱਖੜਵਾਂ ਅੰਗ ਹੀ ਹੋਣ। ਲੰਬੇ ਸਮੇਂ ਤੋਂ ਮੇਰੇ ਦੇਸ਼ ਵਿਚ ਅਜਿਹੀ ਸੋਚ ਦਾ ਬੋਲਬਾਲਾ ਹੈ ਕਿ ਹਾਕਮ ਜਮਾਤ ਤੇ ਉਸ ਦੀ ਸੋਚ ਨਾਲ ਅਸਹਿਮਤੀ ਜ਼ਾਹਰ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ। ਵਿਦਵਾਨ ਮੰਨਦੇ ਹਨ ਕਿ ਅਸਹਿਮਤੀ ਦੀ ਹੋਂਦ ਜਮਹੂਰੀਅਤ ਦੀ ਰਾਖੀ ਲਈ ਬਹੁਤ ਜ਼ਰੂਰੀ ਹੈ। ਜਦੋਂ ਅਸਹਿਮਤੀ ਦਾ ਗਲਾ ਘੁੱਟਿਆ ਜਾਵੇ ਤਾਂ ਲੋਕਤੰਤਰ ਦੀ ਮੌਤ ਲਾਜ਼ਮ ਹੈ। ਅੱਜ ਕੱਟੜਵਾਦੀ ਅੰਧਰਾਸ਼ਟਰਵਾਦ ਹੱਟੀ ’ਤੇ ਵਿਕਦੇ ਮਾਲ ਵਾਂਗ ਵਿਕਾਊ ਹੋ ਗਿਆ ਹੈ। ਸੰਵਾਦ ਅੱਜ ਖ਼ਤਰੇ ਵਿਚ ਹੈ। ਬੌਧਿਕ ਵਿਕਾਸ ਵਿਚ ਖੜੋਤ ਹੈ। ਨਵੀ ਤਰ੍ਹਾਂ ਦੀ ਦੇਸ਼ ਭਗਤੀ ਅੱਜ ਸਿਲੇਬਸ ਦਾ ਹਿੱਸਾ ਬਣ ਰਹੀ ਹੈ। ਗੰਭੀਰ, ਉਸਾਰੂ, ਤਰਕਸ਼ੀਲ ਵਿਚਾਰਧਾਰਾ ਦੇ ਅਨੁਯਾਈ ਇਨਸਾਨ ਅੱਜ ਚਿੰਤਤ ਵੀ ਹਨ ਤੇ ਚਿੰਤਨਸ਼ੀਲ ਵੀ।
ਅੱਜ ਜਦੋਂ ਸਾਡੇ ਖਾਣ-ਪੀਣ ਪਹਿਨਣ ਤੇ ਵਿਚਾਰਾਂ ਦੇ ਪ੍ਰਗਟਾਵੇ ’ਤੇ ਪਾਬੰਦੀਆਂ ਲੱਗਦੀਆਂ ਹਨ, ਜਦ ਆਜ਼ਾਦ ਸੋਚ ਦਾ ਗਲਾ ਘੁੱਟਿਆ ਜਾਂਦਾ ਹੈ, ਜਦੋਂ ਸੂਰਜਾਂ ਦੇ ਸਿਰਨਾਵੇ ਕਤਲ ਹੁੰਦੇ ਹਨ, ਵਹਿਸ਼ੀਆਨਾ ਫ਼ਿਰਕੂ ਹਵਾਵਾਂ ਜਦੋਂ ਸਾਹ ਘੁੱਟਵਾਂ ਮਾਹੌਲ ਪੈਦਾ ਕਰਦੀਆਂ ਹਨ ਤਾਂ ਇਸ ਘੁਟਣ ਭਰੇ ਮਾਹੌਲ ਵਿਚ ਇੰਜ ਭਾਸਦਾ ਹੈ ਜਿਵੇਂ ਗੁਲਾਮੀ ਦੀ ਭਾਵਨਾ ਨੂੰ ਅਸੀਂ ਪੱਕੇ ਤੌਰ ’ਤੇ ਸਵੀਕਾਰ ਹੀ ਕਰ ਲਿਆ ਹੋਵੇ। ਇਨ੍ਹਾਂ ਬੁਰਾਈਆਂ ਤੋਂ ਛੁਟਕਾਰਾ ਪਾਉਣ ਲਈ ਗੁਰੂ ਜੀ ਵੱਲੋਂ ਦਰਸਾਏ ਬਰਾਬਰੀ, ਮਾਨਵਤਾ ਤੇ ਧਰਮ ਨਿਰਪੱਖਤਾ ਦੇ ਮਾਰਗ ’ਤੇ ਚੱਲਣ ਦੀ ਲੋੜ ਹੈ। ਇਸ ਰਾਹ ’ਤੇ ਕੋਈ ਵਹਿਮ ਨਹੀਂ, ਪਾਖੰਡ ਨਹੀਂ, ਸੱਚੀ-ਸੁੱਚੀ ਸਦਾਚਾਰਕ ਜ਼ਿੰਦਗੀ ਜੀਣ ਦਾ ਸੁਨੇਹਾ ਹੈ। ਇਹ ਰਾਹ ਸੁੱਚਤਾ ਦਾ ਰਾਹ ਹੈ। ਸਮੁੱਚੀ ਲੋਕਾਈ ਦੇ ਰਹਿਬਰ ਕਿਸੇ ਇਕ ਕੌਮ, ਧਰਮ ਜਾਂ ਜਾਤ ਦਾ ਨਹੀਂ ਹੁੰਦਾ, ਉਸ ’ਤੇ ਸਮੁੱਚੀ ਲੋਕਾਈ ਦਾ ਹੱਕ ਹੁੰਦਾ ਹੈ।
ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ’ਤੇ ਇਕ ਖ਼ਾਸ ਅਦਬ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਆਉਣਾ ਹੀ ਕਾਫ਼ੀ ਨਹੀਂ ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਦੀ ਵਧੇਰੇ ਲੋੜ ਹੈ, ਉਨ੍ਹਾਂ ਨੂੰ ਪੜ੍ਹਨ ਨਾਲੋਂ ਗੁੜਨ ਦੀ ਵਧੇਰੇ ਲੋੜ ਹੈ। ਅੱਜ ਲੋੜ ਹੈ ਸਮਾਜਿਕ, ਰਾਜਨੀਤਕ ਤੇ ਧਾਰਮਿਕ ਏਕਤਾ ਦੇ ਝੰਡਾਬਰਦਾਰ ਰਹੇ ਦਿਆਨਤਦਾਰ ਗੁਰੁੂ ਨੂੰ ਆਪਣਾ ਆਦਰਸ਼ ਮੰਨ ਉਨ੍ਹਾਂ ਤੋਂ ਅਗਵਾਈ ਲੈ ਕੇ ਜ਼ਬਰ, ਜ਼ੁਲਮ ਤੇ ਤਸ਼ੱਦਦ ਦੇ ਖ਼ਿਲਾਫ਼ ਇਕ ਵੰਗਾਰ ਬਣ ਕੇ ਉੱਠੀਏ ਕਿੳਂੁਕਿ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨਾ ਸਿਰਫ਼ ਪੂਰੇ ਦੇਸ਼ ਨੂੰ ਇਕਮੁੱਠ ਰੱਖ ਸਕਦੀ ਹੈ