AmritsarPunjabReligious

ਧਾਮੀ ਨੇ ਕਿਹਾ ਕੁੱਛ ਵੀ ਹੋ ਜਾਵੇ ਅਸਤੀਫ਼ਾ ਵਾਪਿਸ ਨਹੀਂ ਲਵਾਂਗਾ! ਜਥੇਦਾਰ ਜੀ ਨੂੰ ਮਿਲਣ ਪਹੁੰਚੇ ਸੀ ਧਾਮੀ !

ਧਾਮੀ ਨੇ ਕਿਹਾ ਕੁੱਛ ਵੀ ਹੋ ਜਾਵੇ ਅਸਤੀਫ਼ਾ ਵਾਪਿਸ ਨਹੀਂ ਲਵਾਂਗਾ! ਜਥੇਦਾਰ ਜੀ ਨੂੰ ਮਿਲਣ ਪਹੁੰਚੇ ਸੀ ਧਾਮੀ !

ਧਾਮੀ ਨੇ ਕਿਹਾ ਕੁੱਛ ਵੀ ਹੋ ਜਾਵੇ ਅਸਤੀਫ਼ਾ ਵਾਪਿਸ ਨਹੀਂ ਲਵਾਂਗਾ! ਜਥੇਦਾਰ ਜੀ ਨੂੰ ਮਿਲਣ ਪਹੁੰਚੇ ਸੀ ਧਾਮੀ !

ਅਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ  6/3/25ਅੱਜ ਅਚਾਨਕ ਜਥੇਦਾਰ ਸਾਹਿਬ ਦੀ ਰਿਹਾਇਸ਼ ਤੇ ਹਰਜਿੰਦਰ ਸਿੰਘ ਧਾਮੀ ਪੁਹੰਚ ਗਏ। ਅੰਦਰ ਕੀ ਗੱਲ ਕਰਕੇ ਨਿਕਲੇ ਏ ਤਾਂ ਹਾਲਾਂ ਪਤਾ ਨਹੀਂ ਲੱਗਾ ਪਰ ਇੱਕ ਵੱਡਾ ਬੰਬ ਸੁਖਬੀਰ ਖੇਮੇ ਤੇ ਉਦੋਂ ਫੁੱਟ ਗਿਆ ਜਦੋਂ ਧਾਮੀ ਨੇ ਮੀਡੀਆ ਦੇ ਸਵਾਲ ਦਾ ਅਸਤੀਫੇ ਨੂੰ ਲੈ ਕੇ ਜਵਾਬ ਦਿੱਤਾ ਕਿ ਹੁਣ ਅਸਤੀਫ਼ਾ ਵਾਪਿਸ ਨਹੀਂ ਲੈਣਾ ਚਾਹੇ ਕੁੱਛ ਵੀਂ ਹੋ ਜਾਵੇ। ਜੇ ਵਾਪਿਸ ਹੀ ਲੈਣਾ ਸੀ ਫਿਰ ਦੇਂਦਾ ਹੀ ਨਾ। ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮਿਲਣਾ ਉਹਨਾਂ ਕਿਹਾ ਉਹ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ। ਉਹਨਾਂ ਦਾ ਫਰਜ਼ ਬਣਦਾ ਸਿੰਘ ਸਾਹਿਬ ਨੂੰ ਮਿਲਣਾ ਨਾਲ਼ੇ ਜੇ ਮਿਲ ਕੇ ਕਹਿੰਦੇ ਚਾਅ ਦਾ ਕੱਪ ਪੀ ਹੀ ਲਿਆ ਤਾਂ ਕੀ ਹੋ ਗਿਆ.।

ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਅਸਤੀਫੇ ਤੇ ਅਫ਼ਵਾਹ ਨੂੰ ਲੈ ਉਹਨਾਂ ਕਿਹਾ ਐਂਵੇਂ ਨਾ ਚਰਚਾ ਬਣਾ ਦਿਆ ਕਰੋ ਕੋਈ ਇਹੋ ਜਿਹੀ ਗੱਲ ਨਹੀਂ।

ਧਾਮੀ SGPC ਦਫਤਰ ਵੀ ਪਹੁੰਚੇ ਪਰ ਬਾਹਰ ਨਿੱਕਲ ਕੋਈ ਖਾਸ ਗੱਲ ਨਹੀਂ ਕੀਤੀ। ਹਾਂ ਏ ਸਵਾਲ ਪੁੱਛਿਆ ਕੀ ਬਜਟ ਇਜਲਾਸ ਕੌਣ ਦੇਖੇਗਾ ਜੋ ਕੱਲ ਹੋਣ ਜਾ ਰਿਹਾ। ਉਹਨਾਂ ਕਿਹਾ ਵਰਕਿੰਗ ਕਮੇਟੀ ਨੂੰ ਪਤਾ ਹੋਊ।

 

ਪਰ ਸੂਤਰਾ ਦਾ ਕਹਿਣਾ ਅੰਦਰ ਕੋਈ ਹੋਰ ਹੀ ਖਿੱਚੜੀ ਪੱਕ ਰਹੀ ਹੈ। ਕੱਲ ਬਜਟ ਅੱਜ ਧਾਮੀ ਦਾ ਪੁੱਜਣਾ!  ਜਾਨੀਕਿ ਧਾਮੀ ਜੋ ਕੱਲ ਕੈਮਰੇ ਸਾਹਮਣੇ ਕਰਨਾ ਸੀ ਉਹ ਅੱਜਹੀ ਕਰ ਗਏ।

ਹੁਣ ਦੇਖੋ ਰਘੂਜੀਤ ਵਿਰਕ, ਨੂੰ ਕਹਿ ਰਹੇ ਅਗਲਾ ਕਾਰਜਕਾਰੀ ਪ੍ਰਧਾਨ ਲਾਇਆ ਜਾ ਸੱਕਦਾ।

 

ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਸਤੀਫ਼ਾ ਦੇਣ ਵਾਲੇ ਧਾਮੀ ਵੈਸੇ ਹਾਲੇ ਵੀਂ ਬਾਦਲ ਦਲ ਦਾ ਹਿੱਸਾ ਹਨ। ਕੌਰ ਕਮੇਟੀ, ਵਰਕਿੰਗ ਕਮੇਟੀ ਵਿੱਚ ਬਤੌਰ ਮੈਂਬਰ ਹਨ। ਹੁਣ ਦੇਖਣਾ ਹੋਵੇਗਾ ਜਿਸ ਪ੍ਰਧਾਨ ਨੂੰ ਮਨਾਉਣ ਸਿੰਘ ਸਾਹਿਬ ਉਹਨਾਂ ਦੇ ਘਰ ਪੁੱਜ ਗਏ ਆਖ਼ਿਰ ਕਿਉਂ ਨਹੀਂ ਉਹਨਾਂ ਅਸਤੀਫ਼ਾ ਵਾਪਿਸ ਲਿਆ। ਜੇ ਕੱਲ ਬਜਟ ਪੇਸ਼ ਹੁੰਦਾ ਤਾਂ ਪਹਿਲਾਂ ਧਾਮੀ ਦਾ ਅਸਤੀਫ਼ਾ ਮੰਜੂਰ ਕਰਨਾ ਪਵੇਗਾ।

Back to top button