ਨਸ਼ਿਆਂ ਵਿਰੁੱਧ ਸਰਕਾਰ ਦਾ ਜੰਗ ਤੇਜ ਪੂਰੇ ਪੰਜਾਬ ਵਿੱਚ ਹੋ ਰਹੀਆਂ ਪੀਲਾ ਪੰਜੇ ਨਾਲ ਬਿਲਡਿੰਗਾ ਢਹਿ ਢੇਰੀ!
6/3/25 ਅੱਜ ਪੀਲਾ ਪੰਜਾ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਫ਼ਤਿਹਗੜ ਸਾਹਿਬ, ਮੰਡੀ ਗੋਬਿੰਗੜ, ਖੰਨਾ ਤੇ ਹੋਰ ਜਗ੍ਹਾ ਤੇ ‘ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ” ਨਸ਼ਾ ਵੇਚਣ ਵਾਲਿਆਂ ਦੀਆਂ ਬਿਲਡਿੰਗਾ ਤੇ ਚੱਲਿਆ। ਉਸ ਵਿੱਚ ਸਰਕਾਰੀ ਅਧਿਕਾਰੀਆਂ ਨਹੀਂ ਦੇਖਿਆ ਕੋਠੀ ਹੈ ਜਾਂ ਢਾਰਾ, ਦੁਕਾਨ ਹੈ ਜਾਂ ਮਕਾਨ ਬੱਸ ਸਿਰਫ ਕਾਰਵਾਈ ਕੀਤੀ। ਵੱਖ ਵੱਖ ਜਿਲਿਆ ਦੇ cp, ssp ਵਲੋਂ ਏ ਕਿਹਾ ਗਿਆ ਕੋਈ ਛੱਡਿਆ ਨਹੀਂ ਜਾਵੇਗਾ ਨਸ਼ਾ ਮੁਕੱਤ ਪੰਜਾਬ ਦਾ ਸੁਪਨਾ ਜੋ ਲੋਕਾਂ ਨੂੰ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਨੇ ਦਿਖਾਇਆ ਸੀ ਉਹ ਪੂਰਾ ਹੋ ਕੇ ਰਹੇਗਾ।
ਪਾਰਟੀ ਵਿਧਾਇਕ ਨੇ ਵੀ ਕਿਹਾ ਕਿਸੇ ਗਲੀ ਮੁਹੱਲੇ ਨਸ਼ਾ ਵਿੱਕਦਾ ਹੋਵੇ ਮੈਂਨੂੰ ਦਸੋ ਤੁਹਾਡੇ ਨਾਮ ਗੁਪਤ ਰੱਖੇ ਜਾਣਗੇ।
ਪਰ ਉਥੇ ਨਾਲ ਹੀ ਜਨਤਾ ਕਹਿ ਰਹੀ ਕੀ ਪੁਲਿਸ ਕੋਲ ਜਾ ਜਾ ਥੱਕ ਗਏ ਹਾਂ ਨਸ਼ਿਆਂ ਵਿਰੁੱਧ ਕਾਰਵਾਈ ਨਹੀਂ ਕਰਦੀ ਜਿਹੜੇ ਮੇਨ ਨਸ਼ਿਆਂ ਦੇ ਵਪਾਰੀ ਨੇ।
ਕਈ ਜਗ੍ਹਾ ਤੇ ਮਕਾਨ ਢਹਿਣ ਤੋਂ ਬਾਅਦ ਬੱਚਿਆਂ ਬੀਬੀਆਂ ਰੋਂਦੀਆਂ ਵੇਖੀਆਂ ਗਈਆਂ. ਉਹਨਾਂ ਦਾ ਕਹਿਣਾ ਕਾਰਵਾਈ ਕਰਨੀ ਤੇ ਸਾਰਿਆਂ ਤੇ ਕਰੋ।
ਆਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਤੇਜ਼ ਹੋ ਸੱਕਦੀ ਹੈ। ਕਿਉਂ ਕੀ ਹੁਣ ਪ੍ਰਸ਼ਾਸਨ ਵਲੋਂ ਆਪਣਿਆਂ ਜਿਲਿਆ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਜਾਂ ਮਕਾਨ ਰੱਖ ਲਉ ਜਾਂ ਨਸ਼ਾ ਵੇਚ ਲਉ। ਹੁਣ ਦੇਖਣਾ 90 ਦਿਨ ਦਾ ਏ ਯੁੱਧ ਨਸ਼ਿਆਂ ਦਾ ਖ਼ਾਤਮਾ ਕਰੇਗਾ। ਜਾਂ ਬਾਕੀਆਂ ਵਾਂਗ ਇਕਾ ਦੁਕੀ ਕਾਰਵਾਈ ਕਰ ਸਭ ਬਸਤੇ ਵਿੱਚ ਪੈ ਜਾਵੇਗਾ?