IndiaPoliticsPunjabReligiousWorld

ਹਕੂਮਤ ਸਣੇ ਆਪਣਿਆਂ ਨੂੰ ਵੀ ਭਿੰਡਰਾਂਵਾਲਾ ਨੂੰ ਆਪਣਾ ਰੋਲ ਮਾਡਲ ਕਹਿਣ ਦਾ ਡਰ ਕਿਉਂ?

ਹਕੂਮਤ ਸਣੇ ਆਪਣਿਆਂ ਨੂੰ ਵੀ ਭਿੰਡਰਾਂਵਾਲਾ ਨੂੰ ਆਪਣਾ ਰੋਲ ਮਾਡਲ ਕਹਿਣ ਦਾ ਡਰ ਕਿਉਂ?

ਹਕੂਮਤ ਸਮੇਤ ਆਪਣਿਆ ਨੂੰ ਅਜ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ਾ ਵਰਗਾ ਸੰਤ ਸਿਪਾਹੀ ਬਣਨ ਤੋਂ ਡਰ ਕਿਉ???

 

ਸਾਕਾ ਨੀਲਾ ਤਾਰਾ ਮਤਲਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਅੰਮ੍ਰਿਤਸਰ ਅਤੇ 37 ਦੇ ਲਗਭਗ ਹੋਰ ਗੁਰਦੁਆਰਿਆ ਸਮੇਤ ਡੇਰਿਆਂ ਉਪਰ ਭਾਰਤ ਸਰਕਾਰ ਦੀ ਫੌਜ ਦਾ ਸਿੱਖ ਕੌਮ ਉਪਰ ਵੱਡਾ ਹਮਲਾ ਸੀ। ਜਿਹੜਾ ਭਾਰਤ ਦੀ ਹਕੂਮਤ ਦੀ ਇਕ ਸੋਚੀ ਸਮਝੀ ਸਾਜ਼ਿਸ਼ ਸੀ। ਸਿੱਖਾ ਨੇ ਇਸ ਫੌਜੀ ਹਮਲੇ ਤੋ ਪਹਿਲਾ ਇਹ ਕਹਿ ਦਿੱਤਾ ਸੀ। ਕੀ ਅਗਰ ਭਾਰਤ ਦੀ ਫੌਜ ਅਜਿਹਾ ਸਿੱਖ ਗੁਰਧਾਮਾਂ ਉਪਰ ਹਮਲਾ ਕਰੇਗੀ ਤਾਂ ਇਹ ਖਾਲਿਸਤਾਨ ਦੀ ਨੀਹ ਰੱਖਣਾ ਹੋਵੇਗਾ ਮਤਲਬ ਭਾਰਤ ਨੂੰ ਇਹ ਸਿੱਖ ਧਰਮ ਉਪਰ ਅਜਿਹਾ ਹਮਲਾ ਕਰਨ ਤੋ ਰੋਕਣ ਦੀ ਹਦਾਇਤ ਕੀਤਾ ਸੀ।

ਗਿੰਣੀ ਮਿਥੀ ਸਾਜਸ਼ ਅਧੀਨ ਇਹ ਸਿੱਖੀ ਅਥਵਾ ਸਿੱਖ ਧਰਮ ਉਪਰ ਹਮਲਾ ਸੀ। ਭਾਰਤ ਸਰਕਾਰ ਸਿੱਖਾ ਨੂੰ ਦਬਾਉਣ ਲਈ ਇਹ ਹਮਲਾ ਕਰੇਗੀ,ਇਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ਾ ਦਾ ਸ੍ਰੀ ਦਰਬਾਰ ਸਾਹਿਬ ਕੰਮਲੈਕਸ ਵਿਚ ਹੋਣਾ ਜਾ ਨਾਹ ਹੋਣਾ ਨੂੰ ਇਸ ਹਮਲੇ ਨਾਲ ਨਹੀ ਜੋੜ ਕੇ ਵੇਖਣਾ ਚਾਹੀਦਾ,ਜੇਕਰ ਸ੍ਰੀ ਦਰਬਾਰ ਦਰਬਾਰ ਸਾਹਿਬ ਕੰਮਲੈਕਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਸਨ ਤਾਂ ਹੋਰ ਦੂਸਰੇ ਇਤਿਹਾਸਿਕ ਗੁਰਦੁਆਰਿਆ ਸਮੇਤ ਡੇਰਿਆਂ ਉਪਰ ਭਾਰਤ ਦੀ ਫੌਜ ਕੋਲੋ ਸਿਆਸਤਦਾਨਾਂ ਨੇ ਹਮਲਾ ਕਿਉ ਕਰਵਾਇਆ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਨੇ ਇਹ ਆਖਿਆ ਸੀ ਜੇਕਰ ਭਾਰਤ ਦੀ ਫੌਜ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲਾ ਕਰੇਗੀ ਤਾਂ ਸਿੱਖ ਉਸ ਦਾ ਡਟ ਕੇ ਮੁਕਾਬਲਾ ਕਰਨ ਲਈ ਮਜਬੂਰ ਹੋਣ ਗੇ। ਉਹਨਾਂ ਮਹਾਪੁਰਸ਼ਾ ਨੇ ਅੰਤਿਮ ਸੁਆਸਾ ਤਕ ਫੌਜ ਨਾਲ ਲੜ ਕੇ ਸ਼ਹਾਦਤ ਪਾਉਣ ਦਾ ਸੰਕਲਪ ਕੀਤਾ ਸੀ।

ਨੇੜਲੇ ਰਹਿਣਾ ਵਾਲੇ ਇਹ ਜਾਣਦੇ ਸਨ ਕਿ ਮਹਾਪੁਰਸ਼ ਬਚਨ ਕੇ ਬਲੀ ਹਨ। ਜਿਹੜਾ ਕਹਿੰਦੇ ਸਨ ਉਹ ਕਰਦੇ ਸਨ। ਉਹਨਾਂ ਦੁਆਰਾ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਹੋਣਾ ਭਾਰਤ ਸਰਕਾਰ ਦੀ ਸਿਆਸਤ ਤੇ ਕਾਬਜ ਧਿਰ ਦੁਆਰਾ ਬਣਾਏ ਹਾਲਾਤ ਜੁੰਮੇਵਾਰ ਹਨ। ਉਹਨਾਂ ਸ਼ਹੀਦ ਹੋਣ ਤੋ ਪਹਿਲਾ ਅੰਤਮ ਅਰਦਾਸ ਵਿੱਚ ਇਹ ਗਲ ਆਖੀ ਸੀ ਕੀ ਉਹ ਖਾਲਸਤਾਨ ਦੀ ਪ੍ਰਾਪਤੀ ਦੀ ਮੰਜਿਲ ਤੱਕ ਬਾਰ ਬਾਰ ਜੰਮਦੇ ਰਹਿਣਗੇ। ਭਾਰਤ ਸਰਕਾਰ ਸੋਚੋ ਕੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੇ ਬਚਨ ਅਨੁਸਾਰ ਕਿੰਨੀ ਵਾਰ ਸ਼ਹੀਦ ਕਰਨਾ ਕਿੰਨੀ ਵਾਰ ਜੇਲ ਅੰਦਰ ਬੰਦ ਕਰਨਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੀ ਅਵਾਜ ਨੂੰ ਸ਼ਹੀਦ ਕਰਨ ਨਾਲ ਜਾ ਜੇਲ ਅੰਦਰ ਬੰਦ ਕਰਨ ਨਾਲ ਅਵਾਜ ਬੁਲੰਦ ਹੋਣੋਂ ਹਟ ਨਹੀ ਸਕਦੀ ਸਗੋ ਅਜ ਭਾਰਤ ਦੀ ਹਕੂਮਤ ਦੇਸ਼ ਦੇ ਕਾਨੂੰਨ ਬਣਾਉਣ ਵਾਲੀ ਉੱਚ ਜਮਾਤ ਰਾਜ ਸਭਾ ਅੰਦਰ ਗ੍ਰਹਿ ਮੰਤਰੀ ਦੁਆਰਾ ਮੇਜ ਥਪ ਥਪਾਉਂਦੇ ਬੈਠੇ ਸਮਰਥਕਾਂ ਨਾਲ ਇਹ ਕਹਿਣਾ ਪਿਆ ਕਿ ਅਸੀ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਬਣਨ ਦੀ ਕੋਸ਼ਿਸ਼ ਕਰਦੇ ਹਨ ਕਰਕੇ ਉਸ ਨੂੰ ਅਸਾਮ ਦੀ ਡੀਬੁਰੁਗੜ ਜੇਲ ਚ ਬੰਦ ਕੀਤਾ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ। ਮਤਲਬ ਅਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਨੂੰ ਭਾਰਤ ਅੰਦਰ ਮੁੜ ਨਹੀ ਪੈਦਾ ਹੋਣ ਦੇਣਾ, ਪਰ ਭਾਰਤ ਦਾ ਗ੍ਰਹਿ ਮੰਤਰੀ ਇਹ ਭੁੱਲ ਗਿਆ ਪੈਦਾ ਹੋਣ ਲਈ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਥਾ ਹੋ ਸਕਦੀ ਜਰੂਰੀ ਨਹੀ ਕੀ ਭਾਰਤ ਵਿਚ ਹੀ ਸੰਤ ਜੀ ਜਨਮ ਲੈਣ, ਪਰ ਇਹ ਸਪਸਟ ਹੈ ਕੀ ਸਿੱਖ ਕੌਮ ਦੀ ਗੁਲਾਮੀ ਨੂੰ ਖਤਮ ਕਰਨ ਲਈ ਸਿੱਖਾ ਦੀ ਲੜਾਈ ਹਕੂਮਤ ਨਾਲ ਜਾਰੀ ਹੈ।

ਹਕੂਮਤ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਵਿੱਚੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਨੂੰ ਮਹਿਸੂਸ ਕੀਤਾ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਰਦਾਸ ਸਦਕਾ ਹੀ ਹੋਇਆ ਹੈ। ਸਿੱਖ ਪੰਥ ਦੇ ਵੱਡੇ ਵਿਦਵਾਨ ਬਲਬੀਰ ਸਿੰਘ ਭਰਭੂਰ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਕੱਠ ਵਿੱਚ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅਮ੍ਰਤਸਰ ਵਿਖੇ ਬੜੇ ਜੋਸ਼ ਭਰੇ ਲਹਿਜੇ ਵਿਚ ਭਾਵਕ ਹੋ ਕੇ ਕਿਹਾ ਸੀ,,,,,,, ਕੀ ਹਕੂਮਤ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਸ ਸਿੱਖ ਵਿੱਚੋ ਨਜਰ ਆਊਂਗਾ,ਉਹ ਸਿੱਖ ਬਚਾ ਹੋਵੇ,ਬਜ਼ੁਰਗ ਹੋਵੇ,ਕੋਈ ਵੀ ਧੀ ਪੁੱਤਰ ਹੋਵੇ ਉਸ ਨੂੰ ਭਾਰਤ ਬਰਦਾਸਤ ਨਹੀ ਕਰੇਗਾ। ਕਿਉਕੀ ਭਾਰਤ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਵਿੱਚੋ ਖਾਲਿਸਤਾਨ ਨਜਰ ਆਉਂਦਾ ਹੈ। ਭਾਰਤ ਹੁਣ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਵੀ ਬਰਦਾਸਤ ਨਹੀ ਕਰਦਾ ਉਹ ਭਾਵੇਂ ਟੀਸ਼ਰਟ ਤੇ ਹੋਵੇ ਜਾ ਝੰਡੇ ਉਪਰ ਹੋਵੇ। ਭਾਰਤ ਦੀ ਹਕੂਮਤ ਉਸ ਟੀਸ਼ਰਟ ਨੂੰ ਵੇਚਣ ਛਾਪਣ ਤੇ ਝੰਡੇ ਲਗਾਉਣ ਵਾਲਿਆ ਗੱਭਰੂਆ ਉਪਰ ਗੇਰ ਕਾਨੂੰਨੀ ਤੌਰ ਤੇ ਐੱਫ ਆਈ ਆਰ ਦਰਜ ਕਰ ਸਕਦੀ ਹੈ। ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸਾਰੇ ਗੁਰਦੁਆਰਿਆ ਦੇ ਬਾਹਰ ਸਾਰੇ ਮੁਲਕਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਹਾਪੁਰਸ਼ ਦੀ ਫੋਟੋ ਵਾਲੀਆਂ ਟੀਸ਼ਰਟਾ ਤੇ ਝੰਡੇ ਸਭ ਤੋਂ ਵੱਧ ਵਿਕਦੇ ਹਨ। ਇਹ ਵਪਾਰ ਜੋਰਦਾਰ ਢੰਗ ਤਰੀਕੇ ਨਾਲ ਚਲਦਾ ਹੈ। ਅੱਜ ਇੰਟਰਨੈੱਟ ਤੇ ਘਰ ਬੈਠੇ ਸੰਤ ਜੀ ਦੀਆਂ ਫੋਟੋ,ਤਸਵੀਰਾ,ਝੰਡੇ ,ਲਿਟਰੇਚਰ ਉਪਲਭਧ ਹੈ। ਘਰ ਘਰ ਸੰਤ ਜੀ ਦੀ ਤਸਵੀਰ ਡਰਾਇੰਗ ਰੂਮ ਵਿਚ ਲਗੀ ਹੋਈ ਹੈ।

 

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ਼੍ਰੋਮਣੀ ਗੁਰਮਤਿ ਚੇਤਨਾ  ਦੀ ਕਲਮ ਤੋਂ ✍️

 

,,,,,,,,,,,,,ਚਲਦਾ,,,,,,, ਬਾਕੀ ਕਲ,,,,,

Back to top button