

WhatsApp Trump bans WhatsApp in the US

WhatsApp ਨੂੰ ਅਮਰੀਕਾ ਤੋਂ ਵੱਡਾ ਝਟਕਾ ਲੱਗਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਨੇ ਸਰਕਾਰੀ ਡਿਵਾਈਸਾਂ ‘ਤੇ ਵਟਸਐਪ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸਦਾ ਕਾਰਨ ਸਾਈਬਰ ਸਿਕਓਰਿਟੀ ਅਤੇ ਡੇਟਾ ਪ੍ਰਾਈਵੇਸੀ ਬਾਰੇ ਚਿੰਤਾਵਾਂ ਦੱਸੀਆਂ ਗਈਆਂ ਹਨ। ਇਸ ਪਾਬੰਦੀ ਤੋਂ ਬਾਅਦ, ਹੁਣ ਅਮਰੀਕੀ ਕਾਂਗਰਸ ਦੇ ਕਰਮਚਾਰੀ ਸਰਕਾਰੀ ਮੋਬਾਈਲ ਜਾਂ ਕੰਪਿਊਟਰ ‘ਤੇ WhatsApp ਐਪ ਜਾਂ ਵੈੱਬ ਵਰਜ਼ਨ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦੀ ਬਜਾਏ, ਉਨ੍ਹਾਂ ਨੂੰ Microsoft Teams, Signal, iMessage ਅਤੇ FaceTime ਵਰਗੇ ਆਪਸ਼ਨ ਅਪਣਾਉਣ ਲਈ ਕਿਹਾ ਗਿਆ ਹੈ।
ਅਮਰੀਕਾ ਮੇਟਾ ਦਾ ਘਰੇਲੂ ਬਾਜ਼ਾਰ ਹੈ। ਅਜਿਹੀ ਸਥਿਤੀ ਵਿੱਚ, ਕਿਸੇ ਸਰਕਾਰੀ ਸੰਗਠਨ ਵਿੱਚ ਪਾਬੰਦੀ ਕੰਪਨੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਿਰਫ਼ ਇੱਕ ਹਫ਼ਤਾ ਪਹਿਲਾਂ, WhatsApp ਨੇ ਐਡਸ ਲਿਆਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਪਾਬੰਦੀ ਦਾ ਉਨ੍ਹਾਂ ਇਸ਼ਤਿਹਾਰਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ, ਪਰ ਇਹ ਕੰਪਨੀ ਲਈ ਸਥਿਤੀ ਨੂੰ ਬਹੁਤ ਖਰਾਬ ਕਰ ਸਕਦਾ ਹੈ।
ਕਿਉਂ ਲਗਾਈ ਗਈ ਹੈ ਇਹ ਪਾਬੰਦੀ ?
ਯੂਐਸ ਹਾਊਸ ਦੇ Chief Administrative Officer ਦੀ ਇੱਕ ਰਿਪੋਰਟ ਦੇ ਅਨੁਸਾਰ, WhatsApp ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਐਪ ਵਿੱਚ ਸਪੱਸ਼ਟ ਤੌਰ ‘ਤੇ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਯੂਜ਼ਰ ਡੇਟਾ ਨੂੰ ਕਿਵੇਂ ਸਟੋਰ ਅਤੇ ਸਿਕਿਓਰ ਕਰਦਾ ਹੈ। ਇਸ ਐਪ ਨੂੰ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਉੱਚ ਜੋਖਮ ਭਾਵ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਲਈ, ਸਰਕਾਰੀ ਡਿਵਾਈਸਾਂ ‘ਤੇ ਇਸਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ।
