
In Jalandhar, a migrant brother blackened the face of a 4-year-old girl, people held a parade, watch the video
ਜਲੰਧਰ ’ਚ ਸੋਢਲ ਦੇ ਨਾਲ ਲੱਗਦੀ ਬਸਤੀ ਭੂਰੇ ਖਾਂ ’ਚ ਇਕ ਸ਼ਰਾਬੀ ਪ੍ਰਵਾਸੀ ਨੌਜਵਾਨ ਨੇ 5 ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਆਪਣੇ ਕੁਆਰਟਰ ’ਚ ਲੈ ਜਾ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਚੀ ਦੀ ਮਾਂ ਮੌਕੇ ‘ਤੇ ਪਹੁੰਚੀ।
ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਸ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕੀਤੀ ਤੇ ਉਸਨੂੰ ਇਕ ਦਰੱਖਤ ਨਾਲ ਬੰਨ੍ਹ ਦਿੱਤਾ। ਥਾਣਾ 8 ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਪ੍ਰਵਾਸੀ ਮਜ਼ਦੂਰ ਦੀ ਹਿੰਮਤ ਇੰਨੀ ਬੁਲੰਦ ਸੀ ਕਿ ਉਹ ਖੁੱਲ੍ਹੇਆਮ ਕਹਿ ਰਿਹਾ ਸੀ ਕਿ ਉਹ 1 ਘੰਟੇ ਦੇ ਅੰਦਰ ਬਾਹਰ ਆ ਕੇ ਦੁਬਾਰਾ ਅਪਰਾਧ ਕਰੇਗਾ।








