ਕੈਰੋਲਿਨ ਰੋਵੇਟ (Caroline Rowett), ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਚੰਡੀਗੜ੍ਹ ਅਨੁਸਾਰ, ਇਸ ਦੇਸ਼ ਵਿਆਪੀ ਪਹਿਲਕਦਮੀ ਦੇ ਜੇਤੂ ਨੂੰ ਯੂ.ਕੇ. ਦੇ ਸਭ ਤੋਂ ਵੱਡੇ ਓਵਰਸੀਜ਼ ਨੈਟਵਰਕ ਦੀ ਨਿਗਰਾਨੀ ਕਰਦੇ ਹੋਏ, ਵੱਖ-ਵੱਖ ਸਟੇਕਹੋਲਡਰਾਂ ਨਾਲ ਮੀਟਿੰਗਾਂ ਦੀ ਪ੍ਰਧਾਨਗੀ ਕਰਦੇ ਹੋਏ, ਇੱਕ ਦਿਨ ਦੇ ਯੂਕੇ-ਭਾਰਤ ਭਾਈਵਾਲੀ ਨੂੰ ਕਾਰਜ ਵਿੱਚ ਅਨੁਭਵ ਕਰਨ ਲਈ ਕੂਟਨੀਤਕ ਮਿਸ਼ਨ ਦੀ ਅਗਵਾਈ ਕਰਨ ਦਾ ਮੌਕਾ ਮਿਲੇਗਾ।
‘ਇੱਕ ਦਿਨ ਲਈ ਹਾਈ ਕਮਿਸ਼ਨਰ’ ਬਣਨ ਲਈ, ਇੱਕ ਭਾਗੀਦਾਰ ਨੂੰ ਇੱਕ ਮਿੰਟ ਦਾ ਇੱਕ ਵੀਡੀਓ ਰਿਕਾਰਡ ਕਰਨਾ ਅਤੇ ਅਪਲੋਡ ਕਰਨਾ ਪੈਂਦਾ ਹੈ ਜਿਸਦਾ ਜਵਾਬ ਹੋਵੇਗਾ ‘ਜਨਤਕ ਜੀਵਨ ਵਿੱਚ ਕਿਹੜੀ ਔਰਤ ਤੁਹਾਨੂੰ ਸਭ ਤੋਂ ਵੱਧ ਪ੍ਰੇਰਿਤ ਕਰਦੀ ਹੈ ਅਤੇ ਕਿਉਂ? ਇਸ ਵੀਡੀਓ ਨੂੰ ਟਵਿੱਟਰ, ਫੇਸਬੁੱਕ ਜਾਂ ਇੰਸਟਾਗ੍ਰਾਮ ‘ਤੇ @UKinIndia ਅਤੇ #DayoftheGirl ਹੈਸ਼ਟੈਗ ਕਰਕੇ ਸਾਂਝਾ ਕਰੋ।
ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਕਿਹਾ ਕਿ ਯੂਕੇ ਅਤੇ ਭਾਰਤ ਮਿਲ ਕੇ ਬਹੁਤ ਵਧੀਆ ਕੰਮ ਕਰ ਰਹੇ ਹਨ, ਜਿਸ ਵਿੱਚ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਤੋਂ ਲੈ ਕੇ ਇੱਕ ਮੁਕਤ ਵਪਾਰ ਸਮਝੌਤੇ ਉੱਤੇ ਸਹਿਮਤੀ ਸ਼ਾਮਲ ਹੈ। ਪਰ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਉਣਾ ਬਿਨਾਂ ਸ਼ੱਕ ਹਾਈ ਕਮਿਸ਼ਨ ਦੇ ਤੌਰ ‘ਤੇ ਉਸ ਦੀਆਂ ਮਨਪਸੰਦ ਚੀਜ਼ਾਂ ਵਿੱਚੋਂ ਇੱਕ ਹੈ।
ਐਲੇਕਸ ਐਲਿਸ ਨੇ ਕਿਹਾ ਕਿ ਉਹ ‘ਹਾਈ ਕਮਿਸ਼ਨਰ ਫਾਰ ਏ ਡੇ’ ਦੇ ਇਸ ਛੇਵੇਂ ਐਡੀਸ਼ਨ ਨੂੰ ਸ਼ੁਰੂ ਕਰਕੇ ਬਹੁਤ ਖੁਸ਼ ਹਨ, ਖਾਸ ਤੌਰ ‘ਤੇ ਆਜ਼ਾਦੀ ਦੇ ਅੰਮ੍ਰਿਤ ਉਤਸਵ ਦੌਰਾਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ, ਵਿਸ਼ਵ ਪੱਧਰ ‘ਤੇ ਔਰਤਾਂ ਅਤੇ ਲੜਕੀਆਂ ਦਾ ਸਸ਼ਕਤੀਕਰਨ ਯੂਕੇ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਹ ਮੁਟਿਆਰਾਂ ਲਈ ਆਪਣੀ ਪੂਰੀ ਸਮਰੱਥਾ ਦਿਖਾਉਣ ਦਾ ਵਧੀਆ ਮੌਕਾ ਹੈ। ਉਸ ਨੇ ਦੱਸਿਆ ਕਿ ਉਹ ਇਸ ਮਹਾਨ ਦੇਸ਼ ਦੇ ਹਰ ਕੋਨੇ ਤੋਂ ਪ੍ਰਾਪਤ ਹੋਈਆਂ ਅਰਜ਼ੀਆਂ ਨੂੰ ਦੇਖਣ ਲਈ ਬਹੁਤ ਉਤਸੁਕ ਹਨ।
ਨਿਬੰਧਨ ਅਤੇ ਸ਼ਰਤਾਂ:
-
- ਬ੍ਰਿਟਿਸ਼ ਹਾਈ ਕਮਿਸ਼ਨ ਦੀ ਇੱਕ ਜਿਊਰੀ ਜੇਤੂ ਦੀ ਚੋਣ ਕਰੇਗੀ, ਜਿਸਦਾ ਐਲਾਨ ਸੋਸ਼ਲ ਮੀਡੀਆ ਚੈਨਲਾਂ ‘ਤੇ ਕੀਤਾ ਜਾਵੇਗਾ।
- ਪ੍ਰਤੀ ਭਾਗੀਦਾਰ ਸਿਰਫ ਇੱਕ ਐਂਟਰੀ ਭੇਜ ਸਕਦਾ ਹੈ ਜੋ ਪ੍ਰਬੰਧਕਾਂ ਲਈ ਵੈਧ ਹੋਵੇਗਾ। ਇੱਕੋ ਵਿਅਕਤੀ ਦੀਆਂ ਕਈ ਐਂਟਰੀਆਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।










I am curious to find out what blog system you have been using?
I’m having some small security issues with my latest website and I’d like to find something more safeguarded.
Do you have any suggestions? https://bongs.wiki/index.php/User:FloreneStagg050