ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਤੋੜੇ ਅਨਸਰਾਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰ ਪਾਲ ਧਿੰਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਜੀ ਦੀ ਰਹਿਮਨਾਈ ਹੇਠ ਐਸ.ਆਈ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ 02 ਨਸ਼ਾ ਤਸਕਰਾਂ ਪਾਸੋਂ 40 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ 01 ਟਰੱਕ ਨੰਬਰ PB 1-HE-1645 ਰੰਗ ਚਿੱਟਾ ਬ੍ਰਾਮਦ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰ ਪਾਲ ਧੋਗਤੀ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ASI ਦਲਜੀਤ ਸਿੰਘ ਥਾਣਾ ਮਕਸੂਦਾਂ ਸਮੇਤ ਸਾਥੀ ਕਰਮਚਾਰੀਆ ਬਾ ਸਵਾਰੀ ਪ੍ਰਾਈਵੇਟ ਵਹੀਕਲ ਤੇ ਬਾ ਨਾਕਾਬੰਦੀ ਬਾ ਸਿਲਸਿਲਾ ਚੈਕਿੰਗ ਭੈੜੇ ਤੇ ਸ਼ੱਕੀ ਪੁਰਸ਼ਾ ਸ਼ੱਕੀ ਵਹੀਕਲਾ ਦੇ ਸਬੰਧ ਵਿੱਚ ਅੱਡਾ ਰਾਓਵਾਲੀ ਮੌਜੂਦ ਸੀ ਕਿ ਦੌਰਾਨੇ ਨਾਕਾਬੰਦੀ ਇੱਕ ਟਰੱਕ ਭੋਗਪੁਰ ਸਾਈਡ ਤੋਂ ਜਲੰਧਰ ਵੱਲ ਨੂੰ ਆ ਰਿਹਾ ਸੀ, ਜੋ ਡਰਾਇਵਰ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਟਰੱਕ ਦੀ ਯਕਦਮ ਬ੍ਰੇਕ ਲਗਾ ਕੇ ਅੱਡਾ ਰਾਓਵਾਲੀ ਤੋਂ ਪਿੱਛੇ ਹੀ ਰੋਕ ਲਿਆ ਤੇ ਟਰੱਕ ਨੰਬਰੀ PB 10-HE-1645 ਰੰਗ ਚਿੱਟਾ ਥੋਕ ਕਰਨ ਲੱਗਾ। ਜਿਸ ਨੂੰ ASI ਦਲਜੀਤ ਸਿੰਘ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਡਰਾਈਵਰ ਸੀਟ ਤੇ ਬੈਠੇ ਨੌਜਵਾਨ ਅਤੇ ਕੰਡਕਟਰ ਸੀਟ ਤੋਂ ਬੈਠੇ ਦੋਵੇਂ ਨੌਜਵਾਨਾਂ ਦਾ ਨਾਮ ਪਤਾ ਪੁੱਛਿਆ। ਜਿਸ ਤੋਂ ਡਰਾਈਵਰ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਪ੍ਰਦੀਪ ਪੁੱਤਰ ਰਤਨ ਲਾਲ ਵਾਸੀ ਜੈਨ ਕਲੋਨੀ ਮੁੰਡੀਆਂ ਕਲਾਂ ਥਾਣਾ ਜਮਾਲਪੁਰ ਜਿਲ੍ਹਾ ਲੁਧਿਆਣਾ ਦੱਸਿਆ ਅਤੇ ਕੰਡਕਟਰ ਸੀਟ ਤੇ ਬੈਠੇ ਨੌਜਵਾਨ ਨਾਮ ਨੇ ਆਪਣਾ ਨਾਮ ਸਤਨਾਮ ਪੁੱਤਰ ਸਰਵਣ ਵਾਸੀ ਪਿੰਡ ਮੁੰਡੀਆਂ ਕਲਾਂ ਥਾਣਾ ਜਮਾਲਪੁਰ ਜਿਲ੍ਹਾ ਲੁਧਿਆਣਾ ਦੱਸਿਆ। ASI ਦਲਜੀਤ ਸਿੰਘ ਵਲੋਂ ਸਾਥੀਆਂ ਕਰਮਚਾਰੀਆ ਦੀ ਮਦਦ ਨਾਲ ਟਰੱਕ ਦੀ ਤਲਾਸੀ ਕਰਨ ਤੇ ਜਿਸ ਵਿੱਚ ਸੋਧਾਂ ਦੀਆ ਪੇਟੀਆਂ ਲੋਡ ਸਨ ਅਤੇ ਸੇਬਾਂ ਦੀਆਂ ਪੇਟੀਆਂ ਵਿੱਚ ਰੱਖੇ ਦੋ ਬੋਰੇ ਪਲਾਸਟਿਕ ਬ੍ਰਾਮਦ ਹੋਏ ਜਿਹਨਾਂ ਦਾ ਮੂੰਹ ਖੋਲਕੇ ਚੈਕ ਕਰਨ ਪਰ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ, ਜੋ ਵਜਨ ਕਰਨ ਤੋਂ 20/20 ਕਿਲੋਗ੍ਰਾਮ ਕੁੱਲ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਹੋਏ। ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 148 ਮਿਤੀ 02.12.2022 ਜੁਰਮ 15-ਬੀ/61/85 NDPS Act ਥਾਣਾ ਮਕਸੂਦਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਦੋਸ਼ੀਆਂ ਦੀ ਕਾਲ ਡੀਟੇਲ ਕੱਢਵਾ ਕੇ ਬੈਕਵਰਡ ਅਤੇ ਫਾਰਵਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ, ਜੋ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।