India

ਨਮਕੀਨ ਨਾ ਦੇਣ ‘ਤੇ ਸ਼ਰਾਬੀਆਂ ਨੇ ਦੁਕਾਨਦਾਰਾਂ ਨੂੰ ਮਾਰੀਆਂ ਗੋਲੀਆਂ

ਜ਼ਿਲ੍ਹੇ ਦੇ ਬਲਦੀਰਾਈ ਥਾਣਾ ਖੇਤਰ ਵਿਚ 2 ਨਸ਼ੇੜੀ ਵਿਅਕਤੀਆਂ ਨੇ ਇਕ ਬਜ਼ੁਰਗ ਜੋੜੇ ਨੂੰ ਸ਼ਰਾਬ ਦੇ ਨਾਲ ਖਾਣ ਲਈ ਨਮਕੀਨ ਦੇਣ ਤੋਂ ਇਨਕਾਰ ਕੀਤਾ ਤਾਂ ਗੋਲੀ ਮਾਰ ਦਿੱਤੀ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਸ਼ਿਵ ਪ੍ਰਸਾਦ ਦੀ ਛਾਤੀ ਵਿਚ ਗੋਲੀ ਲੱਗੀ ਅਤੇ ਉਸ ਦੀ ਪਤਨੀ ਵੀ ਛਰ੍ਹੇ ਲੱਗਣ ਨਾਲ ਜ਼ਖ਼ਮੀ ਹੋ ਗਈ। ਪੁਲਿਸ ਮੁਤਾਬਕ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਸ਼ੁੱਕਰਵਾਰ ਸਵੇਰੇ ਉਸ ਨੂੰ ਲਖਨਊ ਟਰਾਮਾ ਸੈਂਟਰ ਭੇਜਿਆ ਗਿਆ।

ਇਹ ਘਟਨਾ ਸੁਲਤਾਨਪੁਰ ਜ਼ਿਲ੍ਹੇ ਦੇ ਪਿੰਡ ਇਸੌਲੀ ਕਟਰਾ ‘ਚ ਉਸ ਸਮੇਂ ਵਾਪਰੀ ਜਦੋਂ ਚਾਹ ਵੇਚਣ ਦਾ ਕੰਮ ਕਰਨ ਵਾਲਾ ਸ਼ਿਵ ਪ੍ਰਸਾਦ ਨਿਸ਼ਾਦ (60) ਅਤੇ ਉਸ ਦੀ ਪਤਨੀ ਸੁੰਦਰਾ ਨਿਸ਼ਾਦ (58) ਆਪਣੀ ਦੁਕਾਨ ‘ਚ ਸੌਂ ਰਹੇ ਸਨ। ਦੋ ਸ਼ਰਾਬੀ ਦੁਕਾਨ ‘ਤੇ ਪਹੁੰਚੇ ਅਤੇ ਨਮਕੀਨ ਮੰਗਣ ਲੱਗੇ ਨਾ ਦੇਣ ‘ਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

Back to top button