Uncategorized

ਗੈਂਗਸਟਰ ਬਿਸ਼ਨੋਈ ਦਾ ਜੇਲ੍ਹ ਤੋਂ ਤਾਜ਼ਾ ਇੰਟਰਵਿਊ, “ਮੇਰੀ ਜ਼ਿੰਦਗੀ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ”

ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਨਿੱਜੀ ਚੈਨਲ ਨੂੰ ਦੂਜਾ ਇੰਟਰਵਿਊ ਸਾਹਮਣੇ ਆਇਆ ਹੈ। ਪਹਿਲੇ ਇੰਟਰਵਿਊ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਮਰਡਰ ਕੇਸ ਨਾਲ ਜੁੜੇ ਕਈ ਹੈਰਾਨ ਕਰਨ ਵਾਲੇ ਖਉਲਾਸੇ ਕੀਤੇ ਸਨ। ਤਾਜ਼ਾ ਇੰਟਰਵਿਊ ਵਿੱਚ ਬਿਸ਼ਨੋਈ ਦਾ ਨਵਾਂ ਹੁਲੀਆ ਵੇਖਣ ਨੂੰ ਮਿਲ ਰਿਹਾ ਹੈ। ਬਿਸ਼ਨੋਈ ਨੇ ਕਿਹਾ ਕਿ ਅਸੀਂ ਮੂਸੇਵਾਲਾ ਦੇ ਪਿਤਾ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ। ਜੋ ਵੀ ਚਿੱਠੀ ਲਿਖੀ ਗਈ ਉਹ ਸਾਡੇ ਕਿਸੇ ਮੁੰਡੇ ਨੇ ਨਹੀਂ ਲਿਖੀ।

ਸਲਮਾਨ ਖਾਨ ਨੂੰ ਲੈ ਕੇ ਗੈਂਗਸਟਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਫੀ ਮੰਗਣੀ ਹੋਵੇਗੀ। ਉਹ ਸਾਡੇ ਮੰਦਰ ਵਿੱਚ ਜਾ ਕੇ ਮਾਫੀ ਮੰਗ ਲਏ। ਅਜੇ ਤਾਂ ਮੈਂ ਗੁੰਡਾ ਨਹੀਂ ਹਾਂ, ਪਰ ਸਲਮਾਨ ਖਾਨ ਨੂੰ ਮਾਰ ਕੇ ਗੁੰਡਾ ਬਣ ਜਾਵਾਂਗਾ। ਮੇਰੀ ਜ਼ਿੰਦਗੀ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਸੁਰੱਖਿਆ ਹਟਣ ‘ਤੇ ਸਲਮਾਨ ਖਾਨ ਦਾ ਕਤਲ ਕਰਾਂਗਾ

ਅੰਮ੍ਰਿਤਪਾਲ ਬਾਰੇ ਲਾਰੈਂਸ ਦਾ ਵੱਡਾ ਬਿਆਨ, ਜਾਣੋ ਕੀ ਕਿਹਾ?

ਚੰਡੀਗੜ੍ਹ, 17 ਮਾਰਚ 2023-ਜੇਲ੍ਹ ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਨਸਨੀਖੇਜ਼ ਇੰਟਰਵਿਊ ਦੌਰਾਨ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਵੀ ਵੱਡਾ ਖੁਲਾਸਾ ਹੈ। ਲਾਰੈਂਸ ਨੇ ਕਿਹਾ ਕਿ, ਅੰਮ੍ਰਿਤਪਾਲ ਕੋਲ ਕੋਈ ਮੁੱਦਾ ਨਹੀਂ ਹੈ। ਉਸ ਦੀ ਆਪਣੀ ਦੁਕਾਨ ਹੈ, ਸਾਡੀ ਆਪਣੀ ਹੈ। ਇਸ ਦੇ ਨਾਲ ਹੀ, ਲਾਰੈਂਸ ਨੇ ਗੋਲਡੀ ਬਰਾੜ ਬਾਰੇ ਵੀ ਵੱਡੀਆਂ ਗੱਲਾਂ ਆਖੀਆਂ। ਉਹਨੇ ਕਿਹਾ ਕਿ, ਗੋਲਡੀ ਬਰਾੜ ਦੇ ਅਮਰੀਕਾ ਵਿੱਚ ਫੜੇ ਜਾਣ ਦੀ ਗੱਲ ਸਹੀ ਨਹੀਂ ਹੈ। ਗੋਲਡੀ ਨੇ ਮੈਨੂੰ ਦੱਸਿਆ ਕਿ ਉਸਨੂੰ ਕਿਸੇ ਨੇ ਨਹੀਂ ਫੜਿਆ। ਲਾਰੈਂਸ ਨੇ ਕਿਹਾ ਕਿ, ਮੈਨੂੰ ਨਹੀਂ ਪਤਾ ਕਿ ਗੋਲਡੀ ਹੁਣ ਕਿੱਥੇ ਹੈ?

Leave a Reply

Your email address will not be published. Required fields are marked *

Back to top button