Uncategorized

ਜਲੰਧਰ ਦੀ ਕੁੜੀ ਨੇ ਜਰਮਨੀ ਪੁਲਿਸ ‘ਚ ਭਰਤੀ ਹੋ ਕੇ ਪੰਜਾਬ ਦਾ ਨਾਮ ਚਮਕਾਇਆ

ਜਲੰਧਰ ਦੀ ਜੈਸਮੀਨ ਕੌਰ ਨੇ ਜਰਮਨੀ ਪੁਲਿਸ ਵਿਚ ਭਰਤੀ ਹੋ ਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾ ਦਿੱਤਾ ਹੈ। 20 ਸਾਲ ਦੀ ਜੈਸਮੀਨ ਦੀ ਜਰਮਨੀ ਬਾਰਡਰ ਪੁਲਿਸ ਵਿਚ ਚੋਣ ਹੋਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਜੈਸਮੀਨ ਰੁੜਕਾ ਕਲਾਂ ਦੇ ਮਨਜੀਤ ਸਿੰਘ ਅਤੇ ਸੁਰਜੀਤ ਕੌਰ ਦੀ ਸਪੁੱਤਰੀ ਹੈ।

ਜੈਸਮੀਨ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਨੇ ਹਮੇਸ਼ਾ ਹੀ ਉਸ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਸ ਦੇ ਮਾਤਾ-ਪਿਤਾ ਨੂੰ ਵੀ ਆਪਣੀ ਧੀ ਦੀ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।

Back to top button