Uncategorized

DC ਵਲੋਂ ਜਲੰਧਰ ਦੇ ਇਹ ਸਕੂਲ 26 ਜੁਲਾਈ ਤੱਕ ਰਹਿਣਗੇ ਬੰਦ ਕਰਨ ਦਾ ਹੁਕਮ ਜਾਰੀ

ਲੋਹੀਆਂ ਬਲਾਕ ਦੇ ਚਾਰ ਸਰਕਾਰੀ ਪ੍ਰਾਇਮਰੀ ਸਕੂਲ ਜੋ ਅੱਜ ਖੁਲ੍ਹਣੇ ਸਨ, ਉਹ ਹੁਣ 26 ਜੁਲਾਈ ਤੱਕ ਬੰਦ ਰਹਿਣਗੇ। ਬੰਦ ਰਹਿਣ ਵਾਲੇ ਸਕੂਲਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਹਲੀਆਂ, ਸ.ਪ.ਸਕੂਲ ਮੁੰਡੀ ਸ਼ਹਿਰੀਆਂ, ਸ.ਪ ਸਕੂਲ ਗੱਟਾ ਮੁੰਡੀ ਕਾਸੂ ਤੇ ਸ. ਪ. ਸਕੂਲ ਧੱਕਾ ਬਸਤੀ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਉਕਤ ਸਕੂਲਾਂ ਵਿਚ ਰਾਹਤ ਕੈਂਪ ਹੋਣ ਕਰਕੇ ਇਹ ਸਕੂਲ 24 ਤੋਂ 26 ਜੁਲਾਈ ਤੱਕ ਬੰਦ ਰਹਿਣਗੇ।

Back to top button