
ਜਲੰਧਰ ਦੇਵੀ ਤਾਲਾਬ ਵਿਖੇ ਦੇਰ ਰਾਤ ਕਨ੍ਹੱਈਆ ਮਿੱਤਲ ਦੇ ਪ੍ਰੋਗਰਾਮ ਦੌਰਾਨ ਇੱਕ ਵਾਰ ਫਿਰ ਤੋਂ ਫ਼ੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਬਾਲਾਜੀ ਦੇ ਪ੍ਰੋਗਰਾਮ ਦੌਰਾਨ 70 ਫੋਨ ਚੋਰੀ ਹੋ ਗਏ।
ਪੀੜਤ ਰਾਹੁਲ ਸੋਨੀ ਨੇ ਦੱਸਿਆ ਕਿ ਉਹ ਕਨ੍ਹਈਆ ਮਿੱਤਲ ਦਾ ਪ੍ਰੋਗਰਾਮ ਦੇਖਣ ਗਿਆ ਸੀ। ਜਿੱਥੋਂ ਉਸਦਾ ਫ਼ੋਨ ਚੋਰੀ ਹੋ ਗਿਆ ਸੀ।
ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਦੇਰ ਰਾਤ ਕੁੱਲ 70 ਫੋਨ ਚੋਰੀ ਹੋ ਗਏ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕਨ੍ਹੱਈਆ ਮਿੱਤਲ ਦੇ ਪ੍ਰੋਗਰਾਮ ‘ਚ ਫੋਨ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੌਰਾਨ ਪੁਲਿਸ ਨੇ ਬਾਊਂਸਰਾਂ ਕੋਲੋਂ ਚੋਰੀ ਕੀਤਾ ਫੋਨ ਬਰਾਮਦ ਕਰ ਲਿਆ।