IndiaHealth

ਤਾਂਤਰਿਕ ਦੇ ਕਹੇ 4 ਸਾਲਾ ਮਾਸੂਮ ਬੱਚੇ ਦਾ ਕਤਲ , ਦੋਸ਼ੀ ਕਾਬੂ

ਪਰਵਾਸੀ ਵਿਅਕਤੀ ਵਲੋ ਚਾਰ ਸਾਲ ਦੇ ਮਾਸੂਮ ਬੱਚੇ ਦੀ ਬਲੀ ਦੇ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਆਲੋੜ ਇਲਾਕੇ ‘ਚ ਇਕ ਪਰਵਾਸੀ ਵਿਅਕਤੀ ਦੇ ਤਿੰਨ ਬੱਚੇ ਸੁੱਤੇ ਹੋਏ ਸਨ। ਇਨ੍ਹਾਂ ਵਿਚੋਂ ਚਾਰ ਸਾਲ ਦੇ ਇਕ ਬੱਚੇ ਨੂੰ ਪਰਵਾਸੀ ਵਿਅਕਤੀ ਨੇ ਹੀ ਚੁੱਕ ਲਿਆ ਤੇ ਖਾਲੀ ਪਲਾਟ ‘ਚ ਜਾ ਕੇ ਉਸ ਦੀ ਬਲੀ ਦੇ ਦਿੱਤੀ।

ਇਸ ਗੱਲ ਦਾ ਜਦੋਂ ਰੌਲਾ ਪਿਆ ਤਾਂ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਲੋਂ ਕਿਸੇ ਤਾਂਤਰਿਕ ਦੇ ਕਹਿਣ ‘ਤੇ ਬੱਚੇ ਦੀ ਬਲੀ ਦਿੱਤੀ ਗਈ ਹੈ।

ਪਰਿਵਾਰ ਨੂੰ ਬੱਚੇ ਦੇ ਲਾਪਤਾ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਉਹ ਨੀਂਦ ਤੋਂ ਜਾਗ ਕੇ ਆਪਣੇ ਬੱਚੇ ਦੀ ਭਾਲ ਕਰਨ ਲੱਗੇ। ਕਤਲ ਦਾ ਮੁਲਜ਼ਮ ਆਪਣਾ ਮੋਬਾਈਲ ਬੱਚੇ ਦੇ ਬੈੱਡ ‘ਤੇ ਹੀ ਛੱਡ ਗਿਆ ਸੀ। ਮਾਮਲਾ ਜਾਦੂ-ਟੂਣੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਖੰਨਾ ਦੇ ਅਲੌੜ ਇਲਾਕੇ ‘ਚ ਖਾਲੀ ਪਲਾਟ ‘ਚੋਂ 4 ਸਾਲ ਦੇ ਬੱਚੇ ਦੀ ਲਾਸ਼ ਮਿਲੀ, ਬੱਚੇ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ।

Leave a Reply

Your email address will not be published.

Back to top button