
ਵਿਜੀਲੈਂਸ ਨੇ ਐਸ ਟੀ ਐਫ ਬਰਨਾਲਾ ਦੇ ਇੰਚਾਰਜ ਏਐਸਆਈ ਸਤਵਿੰਦਰ ਸਿੰਘ ਨਿੱਕੂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ‘ਤੇ 1 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼ ਪਾਇਆ ਗਿਆ।ਵਿਜੀਲੈਂਸ ਬਿਓਰੋ ਨੇ ਇਹ ਕਾਰਵਾਈ ਰਮਨਦੀਪ ਸਿੰਘ ਵਾਸੀ ਬਰਨਾਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ।ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਰਮਨਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਰਨਾਲਾ ਨੇ ਵਿਜੀਲੈਂਸ ਬਿਊਰੋ ਦੇ ਆਲਾ ਅਫ਼ਸਰਾਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਭਤੀਜੇ ਬਲਜਿੰਦਰ ਸਿੰਘ ਵਾਸੀ ਬਰਨਾਲਾ ਨੂੰ ਐਸਟੀਐਫ ਬਰਨਾਲਾ ਦੇ ਇੰਚਾਰਜ ਏਐਸਆਈ ਸਤਵਿੰਦਰ ਸਿੰਘ ਨਿੱਕੂ ਨੇ ਹੈਰੋਇਨ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ।