India

ਇੰਡੀਗੋ ਏਅਰਲਾਈਨ ਨੂੰ ਠੋਕਿਆ 22 ਕਰੋੜ ਰੁਪਏ ਦਾ ਜੁਰਮਾਨਾ

IndiGo airline fined Rs 22 crore

IndiGo airline fined Rs 22 crore

ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. (DGCA) ਨੇ ਸ਼ਨੀਵਾਰ ਨੂੰ ਨਿੱਜੀ ਖੇਤਰ ਦੀ ਦਿੱਗਜ ਏਅਰਲਾਈਨ ਕੰਪਨੀ ਇੰਡੀਗੋ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ 22 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸਰੋਤਾਂ ਅਨੁਸਾਰ, ਇਹ ਜੁਰਮਾਨਾ ਪਿਛਲੇ ਮਹੀਨੇ (ਦਸੰਬਰ) ਦੌਰਾਨ ਏਅਰਲਾਈਨ ਵੱਲੋਂ ਵੱਡੀ ਪੱਧਰ ‘ਤੇ ਉਡਾਣਾਂ ਰੱਦ ਕਰਨ ਦੇ ਮਾਮਲੇ ਵਿੱਚ ਲਗਾਇਆ ਗਿਆ ਹੈ।

ਡੀ.ਜੀ.ਸੀ.ਏ. ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਇੰਡੀਗੋ ਨੇ ਪਿਛਲੇ ਮਹੀਨੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਸਨ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰੈਗੂਲੇਟਰ ਨੇ ਏਅਰਲਾਈਨ ਕੰਪਨੀ ਖਿਲਾਫ ਇਹ ਵੱਡੀ ਵਿੱਤੀ ਕਾਰਵਾਈ ਕੀਤੀ ਹੈ। ਦੱਸਣਯੋਗ ਹੈ ਕਿ ਇਹ ਖ਼ਬਰ ਅਜੇ ਅਪਡੇਟ ਹੋ ਰਹੀ ਹੈ 

Back to top button