Uncategorized

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੱਖ ‘ਚ ਦਿੱਤਾ ਵੱਡਾ ਬਿਆਨ

ਜੇਲ੍ਹ ਚੋਂ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਹਰ ਪਾਸੇ ਚਰਚੇ ਹੋ ਰਹੇ ਹਨ ਕਿ ਇਹ ਇੰਟਰਵਿਊ ਕਿਵੇਂ ਹੋ ਗਿਆ ? ਜਿਸ ਤੋਂ ਆਖਰ ਹੁਣ ਇਸ ਇੰਟਰਵਿਊ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਬਾਰੇ ਮੈਨੂੰ ਲੱਗਦਾ ਹੈ ਕਿ ਇਸ ‘ਚ ਲਾਰੈਂਸ ਦਾ ਕੋਈ ਵੀ ਕਸੂਰ ਨੀਂ ਕਿਉਂਕਿ ਉਸ ਨੇ ਸਿਰਫ ਉਹ ਗੱਲਾਂ ਕਹੀਆਂ ਜੋ ਉਸ ਕਹਾਈਆਂ ਗਈਆਂ, ਜੋ ਉਹ ਲੋਕ ਚਾਹੁੰਦੇ ਸਨ ਕਰ ਲਾਰੈਂਸ ਇਹ ਬੋਲੇ। ਉਨ੍ਹਾਂ ਕਿਹਾ ਕਿ ਸਿੱਧੂ ਦੀ ਬਰਸੀ ਆ ਰਹੀ ਹੈ ਤਾਂ ਹੀ ਸਿੱਧੂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ।

ਅੱਗੇ ਬਲਕੌਰ ਸਿੰਘ ਨੇ ਕਿਹਾ ਕੇ ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 19 ਮਾਰਚ ਨੂੰ ਸਿੱਧੂ ਦੀ ਬਰਸੀ ਹੈ, ਜਿਸ ‘ਤੇ ਜ਼ਿਆਦਾ ਇਕੱਠ ਨਾ ਹੋਵੇ ਅਤੇ ਘੱਟ ਲੋਕ ਪਹੁੰਚਣ ਤਾਂ ਹੀ ਇਹ ਸਭ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿੱਧੂ ਦੇ ਪਿਤਾ ਨੇ ਅੱਗੇ ਕਿਹਾ ਕਿ 10 ਮਹੀਨੇ ਹੋ ਚੁੱਕੇ ਹਨ, ਪਰ ਅਜੇ ਤੱਕ ਇਹ ਪਤਾ ਨੀਂ ਲੱਗ ਸਕਿਆ ਕੇ ਉਸ ਦੇ ਪੁੱਤ ਦਾ ਕਤਲ ਕਿਸ ਦੇ ਇਸ਼ਾਰੇ ‘ਤੇ ਕੀਤਾ ਗਿਆ। ਸਰਕਾਰਾਂ ਨੇ ਸਿਰਫ਼ ਉਹੋ ਬੰਦੇ ਫੜੇ ਜਿਨ੍ਹਾਂ ਨੇ ਉਸਤੇ ਫਿਜ਼ੀਕਲ ਅਟੈਕ ਕੀਤਾ ਸੀ।

Back to top button