
ਅੰਮ੍ਰਿਤਸਰ ਵਿੱਚ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇੱਕ ASI ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਦਰਅਸਲ ਸੋਮਵਾਰ ਦੁਪਹਿਰ ਮਹਿਤਾ ਰੋਡ ‘ਤੇ ਨਿਊ ਫੋਕਲ ਪੁਆਇੰਟ ‘ਤੇ ਰਾਘਵ ਸਟੀਲ ‘ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਵੱਲਾ ਪੁਲਿਸ ਚੌਕੀ ਦੇ ਇੰਚਾਰਜ ਐਸ.ਆਈ ਜਸਬੀਰ ਸਿੰਘ ਨੂੰ ਮਿਲੀ।
ਸੂਚਨਾ ਮਿਲਦੇ ਹੀ ਐਸ.ਆਈ ਜਸਬੀਰ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਖੁਦ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਉਦੋਂ ਤੱਕ ਸਟੀਲ ਫੈਕਟਰੀ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਨੂੰ ਦੇਖਦੇ ਹੋਏ ਐਸ.ਆਈ ਨੇ ਆਸਪਾਸ ਦੇ ਲੋਕਾਂ ਨੂੰ ਉਥੋਂ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਇਸ ਦੌਰਾਨ ਟੀਮ ‘ਚ ਸ਼ਾਮਲ ਏ.ਐੱਸ.ਆਈ ਕਸ਼ਮੀਰ ਸਿੰਘ ਦਾ ਧਿਆਨ ਫੈਕਟਰੀ ਦੀ ਉਪਰਲੀ ਮੰਜ਼ਿਲ ‘ਤੇ ਗਿਆ ਜਿੱਥੇ ਉਨ੍ਹਾਂ ਦੇਖਿਆ ਕਿ ਕਰੀਬ 80-90 ਫੁੱਟ ਉੱਚਾ ਰਾਸ਼ਟਰੀ ਝੰਡਾ ਅੱਗ ਦੀਆਂ ਲਪਟਾਂ ਵਿਚਕਾਰ ਲਹਿਰਾ ਰਿਹਾ ਸੀ।