Uncategorized

ਵਿਆਹ ਵਾਲੇ ਲਾੜਾ-ਲਾੜੀ ਵਲੋਂ ਨਵੀਂ ਮਿਸਾਲ ਪੇਸ਼, ਆਪਣੇ ਵਿਆਹ ‘ਤੇ ਆਪ ਕੀਤਾ ਕੀਰਤਨ

ਸੋਸ਼ਲ ਮੀਡੀਆ ਉੱਤੇ ਅਕਸਰ ਵਿਆਹ ਦੇ ਅਨੌਖੇ ਹੀ ਰਿਵਾਜ਼ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਵਿਆਹ ਦੇ ਵਿੱਚ ਕਈ ਵਾਰ ਲਾੜਾ- ਲਾੜੀ ਦੀਆਂ ਨੱਚਦੇ ਹੋਣ ਦੀਆਂ ਵੀਡੀਓ ਖੂਬ ਵਾਇਰਲ ਹੁੰਦੀਆਂ ਹਨ ਪਰ ਇਸ ਵਾਰ ਵਿਆਹ ਦੇ ਵਿੱਚ ਨੱਚਣ ਫਿਰਨ ਦੀ ਬਜਾਏ ਲਾੜਾ- ਲਾੜੀ ਨੇ ਨਵੀਂ ਮਿਸਾਲ ਪੇਸ਼ ਕੀਤਾ ਹੈ ਜਿਸਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਦੱਸ ਦਈਏ ਕਿ ਗੁਰੂ ਘਰ ਨੂੰ ਮੰਨਣ ਵਾਲੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਗੁਰਸਿੱਖੀ ਨਾਲ ਜੁੜੇ ਹੋਏ ਹਨ।

ਅਜਿਹਾ ਕੁਝ ਹੀ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਉੱਚ ਅਹੁਦੇ ‘ਤੇ ਤੈਨਾਤ ਹੋਣ ਕਰਕੇ ਵੀ ਆਪਣੇ ਵਿਆਹ ਦੇ ਵਿੱਚ ਨੱਚਣ ਦੀ ਬਜਾਏ ਨਵੇਂ ਵਿਆਹੇ ਜੋੜੇ ਵੱਲੋਂ ਆਨੰਦ ਕਾਰਜ ਦੀ ਰਸਮ ਪੂਰੀ ਹੋਣ ਤੋਂ ਤੁਰੰਤ ਬਾਅਦ ਕੀਰਤਨ ਕਰਦੇ ਹੋਏ ਗੁਰੂ ਚਰਨਾਂ ਵਿਚ ਹਾਜ਼ਰੀ ਲਗਵਾਈ ਗਈ। ਇਸ ਨਾਲ ਹੀ ਲਾੜਾ- ਲਾੜੀ ਨੇ ਆਪਣੇ ਹੀ ਵਿਆਹ ਵਿੱਚ ਨਵੀਂ ਮਿਸਾਲ ਪੇਸ਼ ਕੀਤੀ ਹੈ।

Back to top button