
ਮੀਡੀਆ ਕਲੱਬ ਦੀ ਅਹਿਮ ਮੀਟਿੰਗ ‘ਚ ਅਮਨਦੀਪ ਮਹਿਰਾ ਚੇਅਰਮੈਨ, ਵਿਨੈਪਾਲ ਮੁੱਖ ਸਲਾਹਕਾਰ, ਪਰਮਜੀਤ ਸਿੰਘ ਸਲਾਹਕਾਰ ਅਤੇ ਗੁਰਪ੍ਰੀਤ ਸਿੰਘ ਪਾਪੀ ਬਣੇ ਮੀਡੀਆ ਸਲਾਹਕਾਰ
ਪ੍ਰਧਾਨ ਅਤੇ ਜਨਰਲ ਸਕੱਤਰ ਨੇ ਨਵੀਂ ਟੀਮ ਦਾ ਕੀਤਾ ਐਲਾਨ , ਜਲਦੀ ਹੀ ਮੈਂਬਰਸ਼ਿਪ ਹੋਵੇਗੀ ਸ਼ੁਰੂ
ਜਲੰਧਰ।
ਪੱਤਰਕਾਰਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਮੀਡੀਆ ਕਲੱਬ ਦਾ ਗਠਨ ਕੀਤਾ ਗਿਆ ਹੈ। ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਵਿਨੈਪਾਲ ਨੂੰ ਮੁੱਖ ਸਲਾਹਕਾਰ ਅਤੇ ਸੀਨੀਅਰ ਪੱਤਰਕਾਰ ਅਮਨ ਮਹਿਰਾ ਨੂੰ ਮੀਡੀਆ ਕਲੱਬ ਦਾ ਚੇਅਰਮੈਨ ਐਲਾਨਿਆ।
ਮੀਡੀਆ ਕਲੱਬ ਦੇ ਪੀਆਰਓ ਬਣੇ ਦਲਬੀਰ ਸਿੰਘ ਅਤੇ ਸੋਨੂੰ ਸ਼ਰਮਾ ਨੇ ਦੱਸਿਆ ਕਿ ਅੱਜ ਮੀਡੀਆ ਕਲੱਬ ਦੀ ਅਹਿਮ ਮੀਟਿੰਗ ਹੋਈ। ਇਸ ਵਿੱਚ ਚੇਅਰਮੈਨ ਅਮਨ ਮਹਿਰਾ, ਪ੍ਰਧਾਨ ਸ਼ਿੰਦਰਪਾਲ ਅਤੇ ਜਨਰਲ ਸਕੱਤਰ ਨੇ ਹੋਰ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ।
ਮੀਡੀਆ ਕਲੱਬ ਪੰਜਾਬ ਦੀ ਕਾਰਜਕਾਰਨੀ ਕਮੇਟੀ ਵਿੱਚ ਵਿਨੈਪਾਲ ਨੂੰ ਮੁੱਖ ਸਲਾਹਕਾਰ, ਪਰਮਜੀਤ ਸਿੰਘ ਨੂੰ ਸਲਾਹਕਾਰ ਅਤੇ ਗੁਰਪ੍ਰੀਤ ਸਿੰਘ ਪਾਪੀ ਨੂੰ ਮੀਡੀਆ ਸਲਾਹਕਾਰ, ਗੁਰਨੇਕ ਸਿੰਘ ਵਿਰਦੀ, ਜਤਿੰਦਰ ਸ਼ਰਮਾ, ਅਭਿਨੰਦਨ ਭਾਰਤੀ ਨੂੰ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਗੁਪਤਾ, ਪ੍ਰਦੀਪ ਬਸਰਾ ਅਤੇ ਪੁਸ਼ਪਿੰਦਰ ਕੌਰ ਨੂੰ ਮੀਤ ਪ੍ਰਧਾਨ ਇਸੇ ਤਰ੍ਹਾਂ ਡੀਸੀ ਕੌਲ ਨੂੰ ਸੰਯੁਕਤ ਸਕੱਤਰ, ਗੋਪਾਲ ਕੁਮਾਰ ਨੂੰ ਕੈਸ਼ੀਅਰ ਅਤੇ ਸੁਮਿਤ ਮਹਿੰਦਰੂ ਨੂੰ ਸੰਯੁਕਤ ਕੈਸ਼ੀਅਰ ਬਣਾਇਆ ਗਿਆ ਹੈ। ਮੀਡੀਆ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਸ਼ਿੰਦਰਪਾਲ ਸਿੰਘ ਚਹਿਲ ਅਤੇ ਜਨਰਲ ਸਕੱਤਰ ਮਹਾਬੀਰ ਸੇਠ ਨੇ ਸਮੂਹ ਪੱਤਰਕਾਰਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੱਤਾ ਅਤੇ ਪੱਤਰਕਾਰ ਭਰਾਵਾਂ ਦੀ ਹਰ ਲੋੜ ਵਿੱਚ ਹਰ ਪਲ ਖੜ੍ਹਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਦਸਿਆ ਕਿ ਮੀਡੀਆ ਕਲੱਬ ਦੀ ਮੈਂਬਰਸ਼ਿਪ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਪੱਤਰਕਾਰਾਂ ਨੂੰ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਸਕੇ।