
ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਵਾਰ ਫਿਰ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਬਾਰੇ ਪ੍ਰਚਾਰ ਕਰਨ ਵਾਲੇ 8 ਯੂ-ਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਆਈਟੀ ਐਕਟ 2021 ਦੇ ਤਹਿਤ ਬਲਾਕ ਕੀਤੇ ਗਏ ਇਨ੍ਹਾਂ ਚੈਨਲ ‘ਚ 7 ਭਾਰਤੀ ਅਤੇ 1 ਪਾਕਿਸਤਾਨੀ ਯੂਟਿਊਬ ਨਿਊਜ਼ ਚੈਨਲ ਸ਼ਾਮਲ ਹਨ। ਇਨ੍ਹਾਂ ਬਲਾਕ ਕੀਤੇ ਗਏ ਚੈਨਲਾਂ ਨੂੰ 114 ਕਰੋੜ ਤੋਂ ਵੱਧ ਦੇ viewer ਅਤੇ 85 ਲੱਖ 73 ਹਜ਼ਾਰ ਯੂਜ਼ਰਸ ਹਨ।
ਮੰਤਰਾਲੇ ਮੁਤਾਬਕ ਇਨ੍ਹਾਂ ਬਲਾਕ ਕੀਤੇ ਗਏ ਚੈਨਲਾਂ ‘ਤੇ ਜਾਅਲੀ ਅਤੇ ਭਾਰਤ ਵਿਰੋਧੀ ਸਮੱਗਰੀ ਪਰੋਸੀ ਜਾ ਰਹੀ ਸੀ ਜਿਸ ਨਾਲ ਭਾਰਤ ਦੀ ਛਵੀ ਨੇ ਨੁਕਸਾਨ ਹੋ ਰਿਹਾ ਹੈ।
ਮੰਤਰਾਲੇ ਵੱਲੋਂ ਜਿਨ੍ਹਾਂ ਚੈਨਲਾਂ ‘ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ ਡੈਮੋਕਰੇਸੀ ਟੀਵੀ, ਯੂਐਂਡਵੀ ਟੀਵੀ, ਏਐਮ ਰਾਜਵੀ, ਗੌਰਵ ਸ਼ਾਲੀ ਪਵਨ ਮਿਥਿਲਾਂਚਲ, ਸਿਟੌਪ 5ਟੀਐਚ, ਸਰਕਾਰੀ ਅਪਡੇਟਸ, ਸਬ ਦੇਖੋ, ਨਿਊਜ਼ ਕੀ ਦੁਨੀਆ (ਪਾਕਿਸਤਾਨੀ ਚੈਨਲ) ਸ਼ਾਮਲ ਹਨ। ਡੈਮੋਕਰੇਸੀ ਟੀਵੀ ਦੇ ਫੇਸਬੁੱਕ ਪੇਜ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।