
ਜਲੰਧਰ ਨਗਰ ਨਿਗਮ ਨੇ ਪ੍ਰਤਾਪ ਬਾਗ ਇਲਾਕੇ ‘ਚ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਬਣਾਈ ਜਾ ਰਹੀ ਇਮਾਰਤ ਢਾਈ ਹੈ। ਇਹ ਇਲਾਕਾ ਇੰਪਰੂਵਮੈਂਟ ਟਰੱਸਟ ਦੀ ਸਕੀਮ ਅਧੀਨ ਆਉਂਦਾ ਹੈ ਅਤੇ ਇਥੇ ਬਿਨਾਂ ਮਨਜ਼ੂਰੀ ਉਸਾਰੀ ਕੀਤੀ ਜਾ ਰਹੀ ਸੀ। ਏਟੀਪੀ ਸੁਖਦੇਵ ਵਸ਼ਿਸ਼ਟ ਨੇ ਸੋਮਵਾਰ ਸਵੇਰੇ ਡਿਚ ਮਸ਼ੀਨ ਦੀ ਮਦਦ ਨਾਲ ਇਮਾਰਤ ਡੇਗ ਦਿੱਤੀ ਗਈ। ਉਨਾਂ੍ਹ ਦੱਸਿਆ ਕਿ ਇਹ ਇਮਾਰਤ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਬਣਾਈ ਗਈ ਸੀ ਅਤੇ ਇਸ ਨੂੰ ਲੈ ਕੇ ਕਈ ਵਾਰ ਨੋਟਿਸ ਤੇ ਚਿਤਾਵਨੀ ਦਿੱਤੀ ਗਈ ਸੀ