
ਨਵੀਂ ਦਿੱਲੀ/

ਕਾਂਗਰਸ ਵੱਲੋਂ ਮਹਿੰਗਾਈ ਖ਼ਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਜਾਰੀ ਹੈ। ਇਸ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਦੂਜੇ ਪਾਸੇ ਕਾਂਗਰਸ ਦੇ ਕਈ ਸੰਸਦ ਮੈਂਬਰ ਵਿਜੇ ਚੌਕ ‘ਤੇ ਧਰਨੇ ‘ਤੇ ਬੈਠ ਗਏ ਹਨ। ਦਰਅਸਲ ਰਾਹੁਲ ਗਾਂਧੀ ਸੰਸਦ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢ ਰਹੇ ਸਨ। ਪਰ ਪੁਲਿਸ ਨੇ ਉਸਨੂੰ ਵਿਜੇ ਚੌਂਕ ਵਿੱਚ ਹੀ ਰੋਕ ਲਿਆ ਅਤੇ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦਰਅਸਲ, ਪੁਲਿਸ ਨੇ ਕਾਂਗਰਸ ਨੂੰ ਸੰਸਦ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਇਲਾਕੇ ਵਿੱਚ ਧਾਰਾ 144 ਲਾਗੂ ਹੈ।
ਕਾਂਗਰਸ ਪਾਰਟੀ ਵਲੋਂ ਪਾਰਲੀਮੈਂਟ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਕੀਤਾ ਜਾ ਰਿਹਾ ਸੀ। ਜਿਸ ਨੂੰ ਪੁਲਿਸ ਨੇ ਰੋਕ ਲਿਆ ਹੈ। ਕਾਂਗਰਸ ਪਾਰਟੀ ਵਲੋਂ ਮਹਿੰਗਾਈ ਦੇ ਖਿਲਾਫ ਕੀਤੇ ਰੋਸ ਮਾਰਚ ਦੌਰਾਨ ਕਾਂਗਰਸ ਨੇਤਾ ਪ੍ਰਿਯਂਕਾ ਗਾਂਧੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।ਇਸ ਤੋਂ ਪਹਿਲਾਂ ਪ੍ਰਿਂਯੰਕਾ ਗਾਂਧੀ ਸੜਕ ਤੇ ਧਰਨੇ ਤੇ ਬੈਠ ਗਈ ਸੀ।