World
ਏਅਰਪੋਰਟ ‘ਤੇ ਜਹਾਜ਼ ਦੇ ਇੰਜਣ ‘ਚ ਫਸਿਆ ਕੰਮ ਕਰਨ ਵਾਲਾ ਕਰਮਚਾਰੀ, ਹੋਈ ਦਰਦਨਾਕ ਮੌਤ

ਅਮਰੀਕਾ ਦੇ ਇਕ ਏਅਰਪੋਰਟ ‘ਤੇ ਬਹੁਤ ਹੀ ਦਰਦਨਾਕ ਹਾਦਸਾ ਹੋ ਗਿਆ। ਅਲਾਬਾਮਾ ਦੇ ਮੋਂਟਗੋਮੇਰੀ ਖੇਤਰੀ ਹਵਾਈ ਅੱਡੇ ‘ਤੇ ਕੰਮ ਕਰਨ ਵਾਲਾ ਇਕ ਕਰਮਚਾਰੀ ਜਹਾਜ਼ ਦੇ ਇੰਜਣ ਵਿਚ ਫਸ ਗਿਆ। ਇੰਜਣ ਵਿਚ ਫਸ ਜਾਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਕਰਮਚਾਰੀ ਦੀ ਮੌਤ ਅੰਬ੍ਰੇਅਰ 370 ਇੰਜਣ ਵਿਚ ਫਸਣ ਦੀ ਵਜ੍ਹਾ ਨਾਲ ਹੋਈ। ਜਹਾਜ਼ ਉਸ ਸਮੇਂ ਪਾਰਕਿੰਗ ਵਿਚ ਖੜ੍ਹਾ ਸੀ।
ਏਅਰਪੋਰਟ ‘ਤੇ ਪਹੁੰਚਣ ਦੇ ਬਾਅਦ ਜਹਾਜ਼ ਪਾਰਕ ਸੀ ਪਰ ਉਸ ਦਾ ਇਕ ਇੰਜਣ ਚੱਲ ਰਿਹਾ ਸੀ। ਕਰਮਚਾਰੀ ਜਹਾਜ਼ ਕੋਲ ਪਹੁੰਚਿਆ ਸੀ ਕਿ ਇੰਜਣ ਨੇ ਉਸ ਨੂੰ ਖਿੱਚ ਲਿਆ। ਉਹ ਪੀਏਡਮਾਂਟ ਏਅਰਲਾਈਨ ਵਿਚ ਕੰਮ ਕਰਦਾ ਸੀ












