
ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਸ੍ਰੀ ਜਸਕਿਰਨਜੀਤ ਸਿੰਘ ਤੇਜਾ , PPS DCP / INM ਦੀ ਨਿਗਰਾਨੀ ਵਿੱਚ ਸ੍ਰੀ ਪਰਮਜੀਤ ਸਿੰਘ , PPS ACP Detective ਦੀ ਯੋਗ ਅਗਵਾਈ ਵਿੱਚ ਅਤੇ ਸ੍ਰੀ ਨਵਜੋਤ ਸਿੰਘ ਮਾਹਲ , ਪੀ.ਪੀ.ਐਸ. , ਏ.ਆਈ.ਜੀ. , ਕਾਊਂਟਰ ਇੰਟੈਲੀਜੈਂਸ , ਜਲੰਧਰ ਸਾਂਝੇ ਸਹਿਯੋਗ ਹੋਣ ਉਹਨਾਂ ਦੀ ਨਿਗਰਾਨੀ ਹੋਣ ਵਿੱਚ ਐਸ.ਆਈ. ਦਵਿੰਦਰ ਸਿੰਘ ਕਾਊਂਟਰ ਇੰਟੈਲੀਜੈਂਸ , ਜਲੰਧਰ , Insp . ਇੰਦਰਜੀਤ ਸਿੰਘ , ਇੰਚਾਰਜ ਸਪੈਸ਼ਲ ਓਪਰੇਸ਼ਨ ਯੂਨਿਟ , ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 2 ਦੇਸ਼ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 28-08-2022 ਨੂੰ ਨਾਮਲੂਮ ਵਿਅਕਤੀਆਂ ਵਲੋਂ ਵਿਦੇਸ਼ ਵਿੱਚ ਰਹਿੰਦੇ ਖਾਲਿਸਤਾਨੀ ਸਮੱਰਥਕਾਂ ਨਾਲ ਮਿਲ ਕੇ ਬੀ.ਐਸ.ਸੀ. ਚੌਕ ਵਿੱਚ ਲਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਜੋ ਕਿ ਸ਼ੀਸ਼ੇ ਨਾਲ ਕਵਰ ਕੀਤਾ ਹੋਇਆ ਹੈ , ਉਸ ਪਰ ਖ਼ਾਲਿਸਤਾਨ ਜਿੰਦਾਬਾਦ ਲਿਖ ਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਜਿਸਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਨਵੀ ਬਾਰਾਦਰੀ ਜਲੰਧਰ ਵਿਖੇ ਮੁਕੱਦਮਾ ਨੰਬਰ 102 ਮਿਤੀ 28-08-2022 ਅ ਧ : 121 – ਏ , 124 – ਏ , 153 – ਏ , 120 ਬੀ ਭ : ਦ 66 – ਏ , 66 – ਐਫ ਆਈ.ਟੀ. ਐਕਟ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਯੋਗ ਉਪਰਾਲੇ ਕਰਦਿਆਂ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ , ਪੀ.ਪੀ.ਐਸ. DCP – Investigation , ਜਲੰਧਰ ਵੱਲੋਂ ਵੱਖ – ਵੱਖ ਪੁਲਿਸ ਟੀਮਾਂ ਬਣਾ ਕੇ ਮਨੁੱਖੀ , ਟੈਕਨੀਕਲ ਅਤੇ ਖੁਫੀਆ ਢੰਗਾਂ ਨਾਲ ਤਫਤੀਸ਼ ਕਰਦਿਆਂ ਮਿਤੀ 06.09.2022 ਨੂੰ ਪੀਏਪੀ ਚੌਂਕ ਜਲੰਧਰ ਤੋਂ 2 ਦੋਸ਼ੀਆਂ ਰਮਨ ਉਰਫ ਸੋਨੂੰ ਪੁੱਤਰ ਮਨਜੀਤ ਸਿੰਘ ਅਤੇ ਸੇਮ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਬਾਬਾ ਦੀਪ ਸਿੰਘ ਕਲੋਨੀ , ਤਾਜ ਪੈਲਸ ਵਾਲੀ ਗਲੀ ਨੰਗਲੀ ਭਠਾ , ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ 5 ਮੋਬਾਇਲ ਫੋਨ , 11 ਖਾਲਿਸਤਾਨੀ ਝੰਡੇ ਅਤੇ 2 ਸਪਰੇਅ ਬੋਤਲਾਂ ਵੀ ਬ੍ਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਹਰਗੁਣ ਸਿੰਘ ਵਾਸੀ ਡੇਰਾ ਬਾਬਾ ਸ੍ਰੀ ਵਾਲਾ ਤਰਨਤਾਰਨ ਰੋਡ ਅਮ੍ਰਿਤਸਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਦੋਸ਼ੀਆਂ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਇਹਨਾਂ ਵੱਲੋਂ 04 / 05.09.22 ਦੀ ਰਾਤ ਸ਼ਿਮਲਾ ਬੱਸ ਸਟੈਂਡ ਵਿਖੇ ਖਾਲਿਸਤਾਨੀ ਝੰਡੇ ਲਗਾਏ ਗਏ ਅਤੇ 2 ਮਹੀਨੇ ਪਹਿਲਾਂ ਅਮ੍ਰਿਤਸਰ ਦੇ ਰੋਜ਼ ਗਾਰਡਨ ਵਿਖੇ ਵੀ ਇਹਨਾਂ ਹੀ ਦੋਸ਼ੀਆਂ ਵੱਲੋਂ ਖਾਲਿਸਤਾਨੀ ਝੰਡੇ ਲਗਾਏ ਗਏ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਸਾਥੀਆਂ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ , ਗ੍ਰਿਫਤਾਰ ਕੀਤਾ ਜਾਵੇਗਾ, ਜਿਸ ਤੋਂ ਪੰਜਾਬ ਵਿਚ ਅਤੇ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਮੱਰਥਕਾਂ ਦੇ ਨੈਟਵਰਕ ਬਾਰੇ ਹੋਰ ਵੀ ਅਹਿਮ ਸੁਰਾਗ ਲੱਗ ਸਕਦੇ ਹਨ।