India

ਗੁਰਦੁਆਰੇ ਤੋਂ ‘ਨਿਸ਼ਾਨ ਸਾਹਿਬ’ ਹੋਇਆ ਚੋਰੀ; ਸੰਗਤਾਂ ਵਲੋਂ ਥਾਣੇ ਅੱਗੇ ਧਰਨਾ

ਉਤਰ ਪ੍ਰਦੇਸ਼ ਦੇ ਇਸ ਜ਼ਿਲ੍ਹੇ ਵਿੱਚ ਪੈਂਦੇ ਪੂਰਨਪੁਰ ਇਲਾਕੇ ਵਿੱਚ ਸਥਿਤ ਗੁਰਦੁਆਰੇ ਤੋਂ ਨਿਸ਼ਾਨ ਸਾਹਿਬ ਕਥਿਤ ਤੌਰ ‘ਤੇ ਚੋਰੀ ਹੋਣ ਕਾਰਨ ਰੋਸ ਧਰਨਾ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਪੂਰਨਪੁਰ ਪੁਲੀਸ ਸਟੇਸ਼ਨ ਅੱਗੇ ਧਰਨਾ ਦਿੱਤਾ ਗਿਆ।

ਪੂਰਨਪੁਰ ਪੁਲੀਸ ਸਟੇਸ਼ਨ ਦੇ ਐੱਸਐੱਚਓ ਆਸ਼ੂਤੋਸ਼ ਰਘੂਵੰਸ਼ੀ ਨੇ ਦੱਸਿਆ,’ਗਰਾਟਪੁਰ ਜਪਾਤੀ ਇਲਾਕੇ ਵਿੱਚ ਪੈਂਦੇ ਗੁਰਦੁਆਰੇ ਦੀ ਸਾਂਭ-ਸੰਭਾਲ ਕਰਨ ਵਾਲੇ ਜਸਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸ ਨੇ ਦੋਸ਼ ਲਾਇਆ ਕਿ 20 ਜੂਨ ਦੀ ਰਾਤ ਨੂੰ ਗੁਰਵਿੰਦਰ ਸਿੰਘ ਤੇ ਗੋਲਡੀ ਗੁਰਦੁਆਰੇ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਨਿਸ਼ਾਨ ਸਾਹਿਬ ਚੋਰੀ ਕਰ ਕੇ ਆਪਣੇ ਘਰ ਲੈ ਗਏ।

Back to top button