Uncategorized

ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ ਤੇ ਬੰਬ ਵਰਗੀ ਚੀਜ਼ ਫੱਟਣ ਨਾਲ ਜ਼ੋਰਦਾਰ ਧਮਾਕਾ, CCTV ਵਿੱਚ ਕੈਦ

ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ ਤੇ ਬੰਬ ਵਰਗੀ ਚੀਜ਼ ਫੱਟਣ ਨਾਲ ਜ਼ੋਰਦਾਰ ਧਮਾਕਾ, CCTV ਵਿੱਚ ਕੈਦ

ਚੰਡੀਗੜ੍ਹ ਵਿਚ ਸ਼ਰਾਬ ਦੇ ਇੱਕ ਠੇਕੇ ਉਤੇ ਬੰਬਨੁਮਾ ਚੀਜ਼ ਸੁੱਟੀ ਗਈ ਹੈ। ਸਕੂਟਰ ‘ਤੇ ਸਵਾਰ ਦੋ ਵਿਅਕਤੀਆਂ ਨੇ ਦੁਕਾਨ ਵੱਲ ਇੱਕ ਚੀਜ਼ ਸੁੱਟੀ, ਜੋ ‘ਸੂਤਲੀ ਬੰਬ’ ਵਰਗਾ ਜਾਪਦਾ ਸੀ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿੱਚ ਕੈਦ ਹੋ ਗਈ। ਰਿਪੋਰਟਾਂ ਅਨੁਸਾਰ, ਖੁੱਡਾ ਅਲੀਸ਼ੇਰ ਦੀ ਘਟਨਾ ਹੈ। ਇਹ ਹਮਲਾ ਐਕਟਿਵਾ ਸਕੂਟਰ ‘ਤੇ ਸਵਾਰ ਦੋ ਵਿਅਕਤੀਆਂ ਵੱਲੋਂ ਕੀਤਾ ਗਿਆ।
News18 ਨੇ ਦੁਕਾਨ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੱਸਿਆ ਕਿ ਦੋ ਨੌਜਵਾਨ ਐਕਟਿਵਾ ਉਤੇ ਆਏ, ਉਨ੍ਹਾਂ ਨੇ ਅਚਾਨਕ ਕੁਝ ਸੁੱਟਿਆ ਅਤੇ ਜ਼ੋਰਦਾਰ ਧਮਾਕਾ ਹੋ ਗਿਆ ਜਿਸ ਨਾਲ ਭਾਰੀ ਧੂੰਆਂ ਫੈਲ ਗਿਆ। ਇਹ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। 

Check Also
Close
Back to top button