Punjab

ਪੇਂਟ ਫੈਕਟਰੀ ‘ਚ ਹੋਇਆ ਧਮਾਕਾ, 4 ਮਹਿਲਾਵਾਂ ਦੀ ਮੌਤ, ਕਈ ਜ਼ਖਮੀ

Explosion in paint factory, 4 women killed, many injured

Explosion in paint factory, 4 women killed, many injured
ਹਰਿਆਣਾ ਦੇ ਜੀਂਦ ਵਿਚ ਰੰਗ ਬਣਾਉਣ ਵਾਲੀ ਫੈਕਟਰੀ ਵਿਚ ਬਲਾਸਟ ਹੋ ਗਿਆ। ਹਾਦਸੇ ਵਿਚ 4 ਮਹਿਲਾਵਾਂ ਦੀ ਮੌਤ ਹੋ ਗਈ ਹੈ, ਜਦ ਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ।

ਘਟਨਾ ਸਫੀਦੋਂ ਦੀ ਭਾਟ ਕਾਲੋਨੀ ਦੀ ਹੈ। ਦੋਸ਼ ਹੈ ਕਿ ਫੈਕਟਰੀ ਦੇ ਮੇਨ ਗੇਟ ‘ਤੇ ਬਾਹਰ ਤੋਂ ਤਾਲਾ ਲੱਗਾ ਹੋਇਆ ਸੀ। ਜਦੋਂ ਫੈਕਟਰੀ ਵਿਚ ਅੱਗ ਲੱਗੀ ਤਾਂ ਮਜ਼ਦੂਰ ਬਾਹਰ ਨਹੀਂ ਨਿਕਲ ਸਕੇ। ਫੈਕਟਰੀ ਰਿਹਾਇਸ਼ੀ ਇਲਾਕੇ ਵਿਚ ਬਣੀ ਹੋਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਸਖਤ ਮਿਹਨਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਜਖਮੀਆਂ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਡੀਸੀ ਮੁਹੰਮਦ ਇਮਰਾਨ ਰਜਾ ਤੇ ਐੱਸਪੀ ਕੁਲਦੀਪ ਸਿੰਘ ਵੀ ਮੌਕੇ ‘ਤੇ ਪਹੁੰਚੇ ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।

ਜਾਣਕਾਰੀ ਮੁਤਾਬਕ ਰੋਜ਼ਾਨਾ ਵਾਂਗ ਰੰਗ ਫੈਕਟਰੀ ਵਿਚ ਲਗਭਗ 30 ਮਜ਼ਦੂਰ ਕੰਮ ਕਰ ਰਹੇ ਸਨ ਕਿ ਅਚਾਨਕ ਅੱਗ ਲੱਗ ਗਈ ਤੇ ਕੁਝ ਹੀ ਮਿੰਟਾਂ ਵਿਚ ਅੱਗ ਪੂਰੇ ਪਰਿਸਰ ਵਿਚ ਫੈਲ ਗਈ। ਅੱਗ ਲੱਗਣ ਮਗਰੋਂ ਮਹਿਲਾਵਾਂ ਤੇ ਹੋਰ ਲੋਕ ਘਬਰਾ ਗਏ। ਕੁਝ ਲੋਕ ਉਪਰ ਦੀ ਮੰਜ਼ਿਲ ‘ਤੇ ਚੜ੍ਹ ਗਏ ਤੇ ਕੁਝ ਅੰਦਰ ਦੇ ਕਮਰਿਆਂ ਵਿਚ ਲੁਕ ਗਏ। ਕੰਮ ਦੌਰਾਨ ਫੈਕਟਰੀ ਦੇ ਮੁੱਖ ਦਰਵਾਜ਼ੇ ‘ਤੇ ਬਾਹਰ ਤੋਂ ਤਾਲਾ ਲੱਗਾ ਹੋਇਆ ਸੀ। 

Back to top button