India

ਅਮਰੀਕਾ ‘ਚ ਗ੍ਰੀਨ ਕਾਰਡ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਹੁਣ ਛੱਡਣਾ ਪਵੇਗਾ USA

People seeking green cards in America will now have to leave the USA

People seeking green cards in America will now have to leave the USA

ਯੂਐੱਸ ਨੇ ਇੱਕ ਨਵੀਂ ਪਾਲਿਸੀ ਦਾ ਐਲਾਨ ਕੀਤਾ ਹੈ, ਜਿਸਦੇ ਮੁਤਾਬਕ ਦੇਸ਼ ‘ਚ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਇੱਛੁਕ ਜ਼ਿਆਦਾਤਰ ਪਰਵਾਸੀਆਂ ਨੂੰ ਅਮਰੀਕਾ ਛੱਡ ਕੇ ਕਿਸੇ ਹੋਰ ਦੇਸ਼ ‘ਚੋਂ ਅੰਬੈਸੀ ਜਾਂ ਕੌਂਸਲੇਟ ਵਿੱਚ ਜਾ ਕੇ ਅਪਲਾਈ ਕਰਨਾ ਹੋਵੇਗਾ।

ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਸਿਜ਼ (ਯੂਐਸਸੀਆਈਐਸ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੋ ਲੋਕ ਆਪਣੇ ਸਟੇਟਸ ਵਿੱਚ ਬਦਲਾਅ ਚਾਹੁੰਦੇ ਹਨ, ਉਨ੍ਹਾਂ ਨੂੰ (“ਅਸਾਧਾਰਣ ਹਾਲਾਤਾਂ ਨੂੰ ਛੱਡ ਕੇ”) ਦੇਸ਼ ਦੇ ਬਾਹਰ ਕੌਂਸਲਰ ਪ੍ਰੋਸੈਸਿੰਗ ਦੇ ਜ਼ਰੀਏ ਅਜਿਹਾ ਕਰਨਾ ਹੋਵੇਗਾ।

ਇਹ ਕਦਮ ਗੈਰਕਾਨੂੰਨੀ ਪਰਵਾਸ ਨੂੰ ਰੋਕਣ ਲਈ ਟਰੰਪ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ ਅਤੇ ਇੱਕ ਅਜਿਹੀ ਕਮੀ ਨੂੰ ਦੂਰ ਕਰਦਾ ਹੈ, ਜਿਸ ਦੇ ਚੱਲਦਿਆਂ ਵੀਜ਼ਾ ਧਾਰਕਾਂ ਅਤੇ ਸੈਲਾਨੀਆਂ ਨੂੰ ਯੂਐਸ ਵਿੱਚ ਰਹਿੰਦੇ ਹੋਏ ਹੀ ਗ੍ਰੀਨ ਕਾਰਡ ਲਈ ਅਪਲਾਈ ਕਰਨ ਦੀ ਇਜਾਜ਼ਤ ਸੀ।

ਇਸ ਨਵੀਂ ਪਾਲਿਸੀ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੀ ਇਸ ਪ੍ਰਣਾਲੀ ਨੇ ਪਰਿਵਾਰਾਂ ਨੂੰ ਲੰਬੀ ਐਪਲੀਕੇਸ਼ਨ ਪ੍ਰਕਿਰਿਆ ਦੌਰਾਨ ਇਕੱਠੇ ਰਹਿਣ ਦੀ ਇਜਾਜ਼ਤ ਦਿੱਤੀ ਸੀ।

ਇਹ ਨਵਾਂ ਤਰੀਕਾ ਕੁਝ ਅਜਿਹੇ ਪਰਵਾਸੀਆਂ ਲਈ ਦੇਸ਼ ਵਿੱਚ ਵਾਪਸ ਆਉਣਾ ਮੁਸ਼ਕਿਲ ਜਾਂ ਨਾਮੁਮਕਿਨ ਵੀ ਬਣਾ ਸਕਦਾ ਹੈ, ਜੋ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਉਮੀਦ ਵਿੱਚ ਦੇਸ਼ ਛੱਡ ਕੇ ਚਲੇ ਜਾਂਦੇ ਹਨ।

ਪਾਲਿਸੀ ਕੀ ਹੈ

ਯੂਐੱਸਸੀਆਈਐੱਸ ਦੀ ਪਾਲਿਸੀ ਦੇ ਮੈਮੋ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ, ਅਸਥਾਈ ਕਾਮਿਆਂ ਜਾਂ ਟੂਰਿਸਟ ਵੀਜ਼ਾ (ਸੈਲਾਨੀ ਵੀਜ਼ਾ) ‘ਤੇ ਆਏ ਲੋਕਾਂ ਨੂੰ ਯੂਐਸ ਦੇ ਬਾਹਰੋਂ (ਕਿਸੇ ਹੋਰ ਦੇਸ਼) ਡਿਪਾਰਟਮੈਂਟ ਆਫ਼ ਸਟੇਟ ਦੇ ਜ਼ਰੀਏ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ।

ਯੂਐੱਸਸੀਆਈਐੱਸ ਨੇ ਕਿਹਾ ਕਿ ਇਸ ਨਵੀਂ ਪਾਲਿਸੀ ਨਾਲ ਇਹ ਸਿਸਟਮ “ਹੋਰ ਨਿਰਪੱਖ ਅਤੇ ਕੁਸ਼ਲ” ਬਣਦਾ ਹੈ ਕਿਉਂਕਿ “ਜਦੋਂ ਵਿਦੇਸ਼ੀ ਲੋਕ ਆਪਣੇ ਦੇਸ਼ ਤੋਂ ਅਪਲਾਈ ਕਰਦੇ ਹਨ, ਤਾਂ ਉਨ੍ਹਾਂ ਲੋਕਾਂ ਨੂੰ ਲੱਭਣ ਅਤੇ ਹਟਾਉਣ ਦੀ ਲੋੜ ਘੱਟ ਹੋ ਜਾਂਦੀ ਹੈ, ਜੋ ਰਿਹਾਇਸ਼ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਯੂਐੱਸ ਵਿੱਚ ਗੈਰਕਾਨੂੰਨੀ ਤੌਰ ‘ਤੇ ਲੁੱਕ ਕੇ ਰਹਿਣ ਦਾ ਫ਼ੈਸਲਾ ਕਰਦੇ ਹਨ।”

ਯੂਐੱਸਸੀਆਈਐੱਸ ਦੀ ਨਿਗਰਾਨੀ ਕਰਨ ਵਾਲੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਊਰਿਟੀ ਵੱਲੋਂ ਐਕਸ ‘ਤੇ ਦੱਸਿਆ ਗਿਆ ਕਿ “ਸਾਡੇ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਦਾ ਗਲਤ ਇਸਤੇਮਾਲ ਕਰਨ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ।”

Back to top button