
The PhD degree of the principal of Dashmesh Academy turned out to be fake, registered,
ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਸਿੱਧ ਸ੍ਰੀ ਦਸ਼ਮੇਸ਼ ਅਕੈਡਮੀ ਦੀ ਪ੍ਰਿੰਸੀਪਲ ਸੋਨੂ ਵਾਲੀਆ ਦੀ ਪੀਐਚਡੀ ਡਿਗਰੀ ਸਬੰਧੀ ਕਥਿਤ ਜਾਅਲਸਾਜ਼ੀ ਦੇ ਮਾਮਲੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਹੈ।’
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ‘ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਆਈ ਸ਼ਿਕਾਇਤ ਵਿੱਚ ਪ੍ਰਿੰਸੀਪਲ ਵੱਲੋਂ ਪੀਐਚਡੀ ਸਬੰਧੀ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ਕਥਿਤ ਤੌਰ ’ਤੇ ਜਾਅਲੀ ਦੱਸਿਆ ਗਿਆ ਸੀ। ਜਿਸ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ।’
ਇਸ ਦਰਖ਼ਾਸਤ ਦੀ ਜਾਂਚ ਲਈ 10 ਫ਼ਰਵਰੀ 2026 ਨੂੰ ਡਿਪਟੀ ਕਮਿਸ਼ਨਰ ਰੂਪਨਗਰ ਆਦਿਤਿਆ ਡਚਲਵਾਲ ਵੱਲੋਂ ਜ਼ਿਲ੍ਹਾ ਪੱਧਰੀ ਸੰਯੁਕਤ ਤੱਥ-ਖੋਜੀ ਕਮੇਟੀ (Fact Finding Committee) ਦਾ ਗਠਨ ਕੀਤਾ ਗਿਆ। ਕਮੇਟੀ ਦੀ ਅਗਵਾਈ ਐੱਸ.ਪੀ. (ਜਾਂਚ) ਰੂਪਨਗਰ ਗੁਰਦੀਪ ਸਿੰਘ ਗੋਸਲ ਨੇ ਕੀਤੀ। ਕਮੇਟੀ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ, ਐੱਸ.ਡੀ.ਐੱਮ. ਸ਼੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ ਅਤੇ ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਮੈਂਬਰ ਵਜੋਂ ਸ਼ਾਮਲ ਸਨ।- ਡੀਐਸਪੀ ਜਸ਼ਨਦੀਪ ਸਿੰਘ
‘ਪ੍ਰਿੰਸੀਪਲ ਸੋਨੂੰ ਵਾਲੀਆ ਕੋਲ ਜਾਅਲੀ ਪੀਐੱਚਡੀ ਡਿਗਰੀ’
ਇਸ ਤੋਂ ਇਲਾਵਾ ਦਸ਼ਮੇਸ਼ ਅਕੈਡਮੀ ਕਰਮਚਾਰੀ ਯੂਨੀਅਨ ਵੱਲੋਂ ਵੀ ਇੱਕ ਵੱਖਰੀ ਦਰਖ਼ਾਸਤ ਦਿੱਤੀ ਗਈ ਸੀ, ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਸੀ ਕਿ ਪ੍ਰਿੰਸੀਪਲ ਸੋਨੂੰ ਵਾਲੀਆ ਕੋਲ ਪੀਐੱਚਡੀ ਡਿਗਰੀ ਨਾ ਹੋਣ ਦੇ ਬਾਵਜੂਦ ਉਹ ਆਪਣੇ ਨਾਮ ਅੱਗੇ “ਡਾਕਟਰ” ਸ਼ਬਦ ਵਰਤ ਰਹੀ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਇਆ ਕਿ ਸੋਨੂੰ ਵਾਲੀਆ ਨੇ ਦਸ਼ਮੇਸ਼ ਅਕੈਡਮੀ ਦੇ ਪ੍ਰਿੰਸੀਪਲ ਅਹੁਦੇ ਲਈ ਅਰਜ਼ੀ ਦਿੰਦਿਆਂ ਆਪਣੇ ਪਰਮਾਣ ਪੱਤਰਾਂ ਵਿੱਚ “Ph.D. in Cancer Cytogenetics from Punjabi University, Patiala” ਦਰਜ ਕੀਤਾ ਹੋਇਆ ਸੀ। ਤੱਥ-ਖੋਜੀ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਥਿਤ ਤੌਰ ’ਤੇ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਸਬੰਧੀ ਸ਼ਿਕਾਇਤ ਦਰਜ ਕੀਤੀ।

ਪ੍ਰਿੰਸੀਪਲ ਖ਼ਿਲਾਫ਼ ਕਥਿਤ ਜਾਅਲੀ ਪੀਐੱਚਡੀ ਮਾਮਲੇ ਵਿੱਚ ਕੇਸ ਦਰਜ (Etv bharat)
ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਐਸਪੀ ਇਨਵੈਸਟੀਗੇਸ਼ਨ ਗੁਰਦੀਪ ਸਿੰਘ ਗੋਸਲ ਦੀ ਅਗਵਾਈ ਹੇਠ ਫੈਕਟ-ਫਾਈਂਡਿੰਗ ਕਮੇਟੀ ਬਣਾਈ ਗਈ। ਕਮੇਟੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਅਤੇ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਨੂੰ ਮੈਂਬਰ ਬਣਾਇਆ ਗਿਆ। ਡੀਐਸਪੀ ਮੁਤਾਬਕ ਕਮੇਟੀ ਨੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਐਸਐਸਪੀ ਰੂਪਨਗਰ ਮਨਿੰਦਰ ਸਿੰਘ ਨੂੰ ਸੌਂਪੀ। ਰਿਪੋਰਟ ਦੀ ਜਾਂਚ ਅਤੇ ਮਨਜ਼ੂਰੀ ਤੋਂ ਬਾਅਦ ਐਫਆਈਆਰ ਨੰਬਰ 140 ਦਰਜ ਕੀਤੀ ਗਈ। ਪੁਲਿਸ ਨੇ ਆਈਪੀਸੀ ਦੀਆਂ ਧਾਰਾਵਾਂ 419, 420, 465 ਅਤੇ 471 ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।












