Punjab

ਔਰਤ ਨੇ ਚੌਕੀ ਇੰਚਾਰਜ ਨੂੰ ਮਾਰਿਆ ਥੱਪੜ ਤੇ ਪਾੜੀ ਵਰਦੀ, ਲਾਏ ਗੰਭੀਰ ਇਲਜ਼ਾਮ

ਲੁਧਿਆਣਾ ‘ਚ ਇੱਕ ਮਹਿਲਾ ਵੱਲੋਂ ਪੁਲਿਸ ਨਾਲ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਮਹਿਲਾ ਨੇ ਚੌਕੀ ਇੰਚਾਰਜ ਨੂੰ ਥੱਪੜ ਮਾਰਿਆ ਤੇ ਗਾਲੀ ਗਲੋਚ ਕੀਤਾ ਤੇ ਵਰਦੀ ਪਾੜ ਦਿੱਤੀ। ਉੱਥੇ ਹੀ ਮਹਿਲਾ ਦਾ ਕਹਿਣਾ ਹੈ ਕਿ ਚੌਕੀ ਇੰਚਾਰਜ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਵੀਡੀਓ ਜੀਐਨਈ ਕਾਲਜ ਨਜ਼ਦੀਕ ਦੀ ਹੈ। ਪੁਲੀਸ ਚੌਕੀ ਮਰਾਡੋ ਦੇ ਇੰਚਾਰਜ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਕਿਸੇ ਥਾਂ ਛਾਪਾ ਮਾਰ ਕੇ ਵਾਪਸ ਆ ਰਹੇ ਸਨ। ਰਸਤੇ ਵਿੱਚ ਕੁਝ ਲੋਕ ਆਪਸ ਵਿੱਚ ਬਹਿਸ ਕਰ ਰਹੇ ਸਨ। ਉਨ੍ਹਾਂ ਦੇ ਨਾਲ ਇੱਕ ਔਰਤ ਮੌਜੂਦ ਸੀ। ਇਸ ਕਰਕੇ ਉਹ ਰੁਕ ਗਿਆ ਅਤੇ ਗੱਲ ਪੁੱਛਣ ਲੱਗਾ। ਇਸ ਦੌਰਾਨ ਆਪਸ ਵਿੱਚ ਬਹਿਸ ਕਰ ਰਹੇ ਲੋਕਾਂ ਵਿੱਚੋਂ ਇੱਕ ਮਹਿਲਾ ਨੇ ਉਨ੍ਹਾਂ ਨਾਲ ਗਲਤ ਸ਼ਬਦਾਬਲੀ ਇਸਤੇਮਾਲ ਕੀਤੀ।

ਉਨ੍ਹਾਂ ਨੇ ਉਸ ਮਹਿਲਾ ਨੂੰ ਕਾਫ਼ੀ ਸਮਝਾਇਆ ਪਰ ਉਹ ਨਾ ਮੰਨੀ। ਚੌਕੀ ਇੰਚਾਰਜ ਮੁਤਾਬਕ ਔਰਤ ਨੇ ਉਸ ਦੀ ਗੱਲ ‘ਤੇ ਥੱਪੜ ਮਾਰਿਆ। ਜਦੋਂ ਗੱਲ ਹੱਦ ਤੋਂ ਵੱਧ ਗਈ ਤਾਂ ਉਨ੍ਹਾਂ ਨੇ ਔਰਤ ਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ।

Back to top button