politicalPunjab

ਦੁਆਬਾ ‘ਚ AAP ਨੂੰ ਵੱਡਾ ਝਟਕਾ: ਆਪ ਵਿਧਾਇਕ ਵਲੋਂ ਅਸਤੀਫ਼ਾ, ਕੈਬਨਿਟ ਰੈਂਕ ਵੀ ਛੱਡਿਆ, LIVE ਆ ਕੇ ਦੱਸੀ ਵਜ੍ਹਾ

AAP suffers big setback in Doaba: AAP MLA resigns, also leaves cabinet rank, comes LIVE to tell the reason

AAP suffers big setback in Doaba: AAP MLA resigns, also leaves cabinet rank, comes LIVE to tell the reason

ਪੰਜਾਬ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਡਾ. ਸੁੱਖੀ ਐਤਵਾਰ ਸਵੇਰੇ ਬੰਗਾ ਦੇ ਗੁਰਦੁਆਰਾ ਰਾਜਾ ਸਾਹਿਬ ਰਸੋਖਾਨਾ ਪਹੁੰਚੇ ਅਤੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਡਾ. ਸੁਖਵਿੰਦਰ ਸੁੱਖੀ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਆਪਣੇ ਅਸਤੀਫੇ ਦੀ ਜਾਣਕਾਰੀ ਸਾਂਝੀ ਕੀਤੀ।

ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਾਈਵ ਹੋ ਕੇ ਕਿਹਾ ਕਿ ਮੈਂ ਰਾਜੇ ਦਾ ਹਾਂ, ਰਾਜੇ ਦੀ ਸੰਗਤ ਦਾ ਹਾਂ। ਮੇਰੇ ਲਈ ਇਹ ਰਾਜਨੀਤੀ ਦਾ ਘਰ ਨਹੀਂ ਇਹ ਰੱਬ ਦਾ ਘਰ ਹੈ। ਰਾਜਾ ਸਾਹਿਬ ਦੇ ਸਤਿਕਾਰ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਮੈਂ ਆਪਣੇ ਕੈਬਨਿਟ ਮੰਤਰੀ ਰੈਂਕ ਅਤੇ ਚੇਅਰਮੈਨ ਕਨਵੇਅਰ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।

ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਆਮ ਆਦਮੀ ਪਾਰਟੀ ਵੱਲੋਂ ਮਿਲੇ ਕੈਬਨਿਟ ਰੈਂਕ ਤੇ ਕਨਵੇਅਰ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਇਹ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਰਾਜਾ ਸਾਹਿਬ ਦੇ ਦਰਬਾਰ ‘ਚ ਮੌਜੂਦ 169 ਸਰੂਪਾਂ ਨੂੰ ਲੈ ਕੇ ਦਿੱਤੇ ਗਏ ਬਿਆਨਾਂ ਤੋਂ ਬਾਅਦ ਆਇਆ ਹੈ। ਸੁੱਖੀ ਨੇ ਕਹਾ ਕਿ ਉਨ੍ਹਾਂ ਲਈ ਇਨ੍ਹਾਂ ਅਹੁਦਿਆਂ ਤੋਂ ਉੱਪਰ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਧਾਰਮਿਕ ਤੇ ਪਵਿੱਤਰ ਸਥਾਨ ਹੈ। ਉਹ ਬਚਪਨ ਤੋਂ ਹੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਪਾਵਨ ਅਸਥਾਨ ‘ਤੇ ਆ ਰਹੇ ਹਨ। ਉਨ੍ਹਾਂ ਆਪਣੇ ਪੁਰਖਿਆਂ ਤੋਂ ਇਸ ਸਥਾਨ ਦੀ ਮਰਿਆਦਾ ਬਾਰੇ ਹੀ ਸੁਣਿਆ ਹੈ। ਜਿੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ, ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਇੱਥੇ ਜੋ ਮਾਣ-ਸਤਿਕਾਰ ਮਿਲਦਾ ਹੈ, ਅਜਿਹਾ ਉਨ੍ਹਾਂ ਨੇ ਹੋਰ ਕਿਤੇ ਨਹੀਂ ਦੇਖਿਆ। ਜਿਸ ਮਾਣ-ਸਨਮਾਨ ਨਾਲ ਲੋਕ ਇੱਥੇ ਰਾਜਾ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਹਨ, ਉਸੇ ਤਰ੍ਹਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਵੀ ਮੰਨਦੇ ਹਨ। ਉਹ ਇਸ ਹਲਕੇ ਦੇ ਨੁਮਾਇੰਦੇ ਹਨ ਤੇ ਇਸ ਘਰ ਦੇ ਸੇਵਕ ਹਨ। ਇਸ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ‘ਚ ਕੋਈ ਕਮੀ ਨਹੀਂ ਆ ਸਕਦੀ। ਡਾਕਟਰ ਸੁੱਖੀ ਦੇ ਅਸਤੀਫੇ ਨੂੰ ਆਮ ਆਦਮੀ ਪਾਰਟੀ ਲਈ ਇਕ ਵੱਡੇ ਝਟਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ।

Back to top button