Punjab

ਨਵਜੋਤ ਸਿੱਧੂ ਨੂੰ ਚੈਲੰਜ ਕਰਨ ਵਾਲੇ ਪੁਲਸ ਮੁਲਾਜ਼ਮ ਵੱਲੋਂ ਖੁਦਕੁਸ਼ੀ

2022 ਦੀਆਂ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ। ਸਿੱਧੂ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਇਕ ਵਰਕਰ ਕਿਸੇ ਪੁਲਸ ਵਾਲੇ ਨੂੰ ਦਬਕਾ ਮਾਰ ਕੇ ਉਸ ਦੀ ਪੈਂਟ ਗਿੱਲੀ ਕਰ ਸਕਦੇ ਹਨ। ਇਸ ਵਿਵਾਦਿਤ ਬਿਆਨ ਤੋਂ ਬਾਅਦ ਪੁਲਸ ਅਧਿਕਾਰੀ ਸੰਦੀਪ ਸਿੰਘ ਵੱਲੋਂ ਸਿੱਧੂ ਨੂੰ ਆਪਣੇ ਹੀ ਅੰਦਾਜ਼ ਨਾਲ ਜਵਾਬ ਦਿੱਤਾ ਗਿਆ ਸੀ, ਉਨ੍ਹਾਂ ਕਿਹਾ ਸੀ ਕਿ ਤੁਸੀਂ ਐੱਮ.ਐੱਲ.ਏ ਛੱਡੋ, ਸਿੱਧੂ ਖੁਦ ਮੈਨੂੰ ਦਬਕਾ ਮਾਰਨ, ਜੇਕਰ ਮੇਰੇ ਮੱਥੇ ‘ਤੇ ਪਸੀਨੇ ਦੀ ਇੱਕ ਬੂੰਦ ਵੀ ਆ ਗਈ ਤਾਂ ਉਹ ਸਿੱਧੂ ਦੀ ਜੁੱਤੀ ‘ਚ ਪਾਣੀ ਪੀਣ ਲਈ ਤਿਆਰ ਹਨ। ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਏ ਸਨ। ਅੱਜ ਉਸੇ ਪੁਲਸ ਮੁਲਾਜ਼ਮ ਸੰਦੀਪ ਸਿੰਘ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

 

ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਤੱਕ ਸੰਦੀਪ ਦੇ ਮਾਤਾ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਿਪੋਰਟ ਨਹੀਂ ਲਿਖਾਈ ਗਈ

Back to top button