
ਮ੍ਰਿਤਕ ਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਸਾਥੀਆਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਸ਼ਾਮ 5:30 ਵਜੇ ਦੇ ਕਰੀਬ ਘਰੋਂ ਨੇੜਲੇ ਪਿੰਡ ਭੋਤਨਾ ਦੇ ਕੈਰੇ ਪੀਜ਼ਾ ਗਿਆ ਸੀ। ਜਿੱਥੇ ਉਹ ਨਵੀਂ ਬਣ ਰਹੀ ਬਿਲਡਿੰਗ ਦੀ ਉੱਪਰਲੀ ਮੰਜ਼ਿਲ ਤੇ ਚਲਾ ਗਿਆ ਨਵੀਂ ਬਣ ਰਹੀ ਬਿਲਡਿੰਗ ਵਿੱਚ ਜਿੱਥੇ ਨਾ ਹੀ ਉੱਪਰ ਜਾਂਦੀ ਮੰਜ਼ਿਲ ਦੇ ਦਰਵਾਜ਼ੇ ਨੂੰ ਕੋਈ ਜਿੰਦਾ ਲੱਗਿਆ ਸੀ। ਅਤੇ ਨਾ ਹੀ ਕੋਈ ਸਕਿਓਰਿਟੀ ਗਾਰਡ ਉੱਥੇ ਮੌਜੂਦ ਸੀ।
ਮ੍ਰਿਤਕ ਵਕੀਲ ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਇਹ ਸਾਰੀ ਘਟਨਾ ਕ੍ਰਮ ਲਈ ਕੈਰੇ ਪੀਜ਼ਾ ਦੇ ਮਾਲਕ ਜਿੰਮੇਦਾਰ ਹਨ ਜਿਨਾਂ ਵੱਲੋਂ ਵੱਡੀ ਲਾਪਰਵਾਹੀ ਦੇ ਚਲਦਿਆਂ ਅੱਜ ਉਹਨਾਂ ਦਾ ਨੌਜਵਾਨ ਪੁੱਤ ਉਹਨਾਂ ਵਿਚਕਾਰ ਨਹੀਂ ਰਿਹਾ। ਉਹਨਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਬਿਜਲੀ ਕਰੰਟ ਲੱਗਣ ਤੋਂ ਬਾਵਜੂਦ ਵੀ ਉਹਨਾਂ ਦਾ ਲੜਕਾ ਕਾਫੀ ਸਮਾਂ ਤੜਫਦਾ ਰਿਹਾ ਪਰ ਉਸ ਨੂੰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮ੍ਰਿਤਕ ਮਨਪ੍ਰੀਤ ਸਿੰਘ ਦੇ ਸਿਰ ਕੋਲ ਬਿਜਲੀ ਦੀਆਂ ਤਾਰਾਂ ਟੱਚ ਹੋ ਗਈਆਂ। ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਕਰਲਾਉਂਦੇ ਦੱਸਿਆ ਕਿ ਉਹ 50 ਸਾਲਾਂ ਤੋਂ ਗਰੀਬੀ ਰੇਖਾ ਹੇਠ ਪੁਰਾਣੇ ਟਾਇਲ ਬਾਲਿਆਂ ਵਾਲੇ ਪੁਰਾਣੇ ਆਪਣਾ ਪਰਿਵਾਰ ਸਮੇਤ ਗੁਜ਼ਾਰਾ ਕਰ ਰਹੇ ਹਨ। 2 ਸਾਲ ਪਹਿਲਾਂ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਜਗਜੀਵਨ ਸਿੰਘ ਜੀ ਵੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬੜੀ ਹੀ ਮਿਹਨਤ ਮਜ਼ਦੂਰੀ ਨਾਲ ਉਹਨਾਂ ਨੇ ਆਪਣੇ ਪੁੱਤ ਨੂੰ ਚੰਗੀ ਪੜ੍ਹਾਈ ਕਰਾਉਣ ਤੋਂ ਬਾਅਦ ਵਕੀਲ ਬਣਾਇਆ ਸੀ। ਜੋ 12ਵੀਂ ਕਲਾਸ ਦੀ ਪੜ੍ਹਾਈ ਤੋਂ ਬਾਅਦ ਬਰਨਾਲਾ ਕੋਰਟ ਕੰਪਲੈਕਸ ਵਿੱਚ (ਬੀ.ਏ.ਐਲ.ਐਲ.ਬੀ) ਸਬੰਧੀ ਐਡਵੋਕੇਟ ਪਰਮਜੀਤ ਸਿੰਘ ਮਸੋਣ ਕੋਲ ਪ੍ਰੈਕਟਿਸ ਕਰ ਰਿਹਾ ਸੀ। ਮਾਤਾ ਪਿਤਾ ਨੇ ਬੜੇ ਹੀ ਚਾਵਾਂ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਇੱਕ ਪੁੱਤ ਨੂੰ ਵਕੀਲ ਅਤੇ ਦੂਜੇ ਪੁੱਤ ਨੂੰ ਫੌਜ ਵਿੱਚ ਭਰਤੀ ਕਰਵਾਇਆ ਸੀ। ਪਰ ਇਸ ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਝੋਰੜ ਕੇ ਰੱਖ ਦਿੱਤਾ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ, ਪਿੰਡ ਵਾਸੀਆਂ ਅਤੇ ਸਮੂਹ ਬਰਨਾਲਾ ਅਤੇ ਬਠਿੰਡਾ ਸਮੇਤ ਪੰਜਾਬ ਦੇ ਕਈ ਜਿਲ੍ਹਿਆਂ ਵਿੱਚੋਂ ਆਏ ਵਕੀਲਾਂ ਵੱਲੋਂ ਮ੍ਰਿਤਕ ਵਕੀਲ ਦੇ ਇਨਸਾਫ ਦੀ ਗੁਹਾਰ ਦੀ ਮੰਗ ਕੀਤੀ ਜਾ ਰਹੀ ਹੈ। ਪਿਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਸਿੰਘ ਹੀ ਘਰ ਦੀ ਜਿੰਮੇਦਾਰੀ ਨਿਭਾ ਰਿਹਾ ਸੀ। ਮ੍ਰਿਤਕ ਮਨਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਵੱਡਾ ਪੁੱਤਰ ਸੀ ਅਤੇ ਛੋਟਾ ਪੁੱਤਰ ਗਗਨਦੀਪ ਸਿੰਘ ਤਿੰਨ ਸਾਲ ਪਹਿਲਾਂ ਹੀ ਅਗਨੀਵੀਰ ਫੌਜ ਵਿੱਚ ਆਪਣੀ ਡਿਊਟੀ (ਯੂ.ਪੀ) ਵਿੱਚ ਕਰ ਰਿਹਾ ਹੈ।












