ਇਥੇ 26 ਅਗਸਤ ਨੂੰ ਹੋ ਰਹੀ NRI ਮਿਲਣੀ? 7 ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਹੋਣਗੇ ਸ਼ਾਮਲ
NRI meet being held here on August 26? Non-resident Punjabis from 7 districts will participate

NRI meet being held here on August 26? Non-resident Punjabis from 7 districts will participate
ਬਠਿੰਡਾ ਸ਼ਹਿਰ ਦੇ ਬੱਸ ਸਟੈਂਡ ਦੇ ਪਿੱਛੇ ਇੱਕ ਬੱਸ ਕੰਡਕਟਰ ਦੀ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਚੁੱਘੇ ਕਲਾਂ ਵਾਸੀ ਬਲਜਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਦੀ ਜਾਂਚ ਲਈ ਸੋਮਵਾਰ ਸਵੇਰੇ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ। ਘਟਨਾ ਐਤਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ।
ਪ੍ਰਾਈਵੇਟ ਬੱਸ ਦੇ ਡਰਾਈਵਰ ਇਕਬਾਲ ਸਿੰਘ ਨੇ ਦੱਸਿਆ ਕਿ, “ਬਲਜਿੰਦਰ ਸਿੰਘ ਉਸ ਦੀ ਬੱਸ ’ਤੇ ਕੰਡਕਟਰ ਵਜੋਂ ਕੰਮ ਕਰਦਾ ਸੀ। ਐਤਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਉਹ ਬੱਸ ਸਟੈਂਡ ਵਿੱਚ ਬੱਸ ਖੜ੍ਹੀ ਕਰਕੇ ਆਪੋ-ਆਪਣੇ ਪਿੰਡਾਂ ਵੱਲ ਰਵਾਨਾ ਹੋ ਗਏ ਸਨ। ਸ਼ਾਮ ਕਰੀਬ ਪੌਣੇ 8 ਵਜੇ ਉਸ ਨੂੰ ਫੋਨ ਆਇਆ ਕਿ ਉਸ ਦਾ ਕੰਡਕਟਰ ਬੱਸ ਸਟੈਂਡ ਦੇ ਪਿੱਛੇ ਖੋਖੇ ਕੋਲ ਜ਼ਖ਼ਮੀ ਹਾਲਤ ਵਿੱਚ ਡਿੱਗਿਆ ਪਿਆ
ਡਰਾਈਵਰ ਇਕਬਾਲ ਸਿੰਘ ਨੇ ਦੱਸਿਆ ਕਿ, “ਇਸ ਤੋਂ ਬਾਅਦ ਉਹ ਆਪਣੇ ਹੋਰ ਸਾਥੀਆਂ ਸਣੇ ਬੱਸ ਸਟੈਂਡ ਪਹੁੰਚਿਆ ਅਤੇ ਜ਼ਖ਼ਮੀ ਬਲਜਿੰਦਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਲਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।”
ਬੱਸ ਡਰਾਈਵਰ ਨੇ ਦੱਸਿਆ ਕਿ, ਸੀਸੀਟੀਵੀ ਫੁਟੇਜ ਵਿੱਚ ਦੋ ਵਿਅਕਤੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਬਲਜਿੰਦਰ ਸਿੰਘ ’ਤੇ ਕਿਰਚ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
“ਰੋਕਣ ਉੱਤੇ ਵੀ ਨਹੀਂ ਰੁਕੇ ਹਮਲਾਵਰ”
ਬੱਸ ਸਟੈਂਡ ਅੰਦਰ ਇੱਕ ਮਨਿਆਰੀ (ਕੋਸਮੈਟਿਕ) ਦੀ ਦੁਕਾਨ ਚਲਾ ਰਹੀ ਔਰਤ ਰੇਖਾ ਰਾਣੀ ਨੇ ਦੱਸਿਆ ਕਿ, “ਇਹ ਘਟਨਾ ਸ਼ਾਮ ਵੇਲ੍ਹੇ ਦੀ ਹੈ, ਜਦੋਂ ਸਾਰੇ ਦੁਕਾਨ ਵਧਾ ਰਹੇ ਸੀ। ਜਿਸ ਦੀ ਮੌਤ ਹੋ ਚੁੱਕੀ ਹੈ, ਉਹ ਨੌਜਵਾਨ ਆਪਣੇ ਰਾਹ ਜਾ ਰਿਹਾ ਸੀ, ਕਿ ਪਿੱਛੋ ਹੋਰ 2 ਜਣਿਆ ਨੇ ਆ ਕੇ ਉਸ ਉੱਤੇ ਹਮਲਾ ਕਰ ਦਿੱਤਾ, ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਕਿਰਚਾਂ ਮਾਰਦੇ ਹੋਏ ਕੰਡਕਟਰ ਉੱਤੇ ਹਮਲਾ ਕੀਤਾ। ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਮੌਕੇ ਉੱਤੇ ਮੌਜੂਦ ਲੋਕਾਂ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ










