
First the police officer made a video and then committed suicide by jumping into the canal.
ਮੱਖੂ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਪੰਜਾਬ ਪੁਲਿਸ ਦੀ 112 ਐਮਰਜੈਂਸੀ ਰਿਸਪਾਂਸ ਸ਼ਾਖਾ ਵਿੱਚ ਤਾਇਨਾਤ ਥਾਣੇਦਾਰ ਗੁਰਦਿਆਲ ਸਿੰਘ ਨੇ ਕਥਿਤ ਤੌਰ ‘ਤੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਲਈ ਹੈ। ਘਟਨਾ ਤੋਂ ਪਹਿਲਾਂ ਥਾਣੇਦਾਰ ਗੁਰਦਿਆਲ ਸਿੰਘ ਨੇ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਸੀ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਮਰਨ ਤੋਂ ਪਹਿਲਾਂ ਬਣਾਈ ਵੀਡੀਓ
ਮ੍ਰਿਤਕ ਗੁਰਦਿਆਲ ਸਿੰਘ ਨੇ ਵੀਡੀਓ ਵਿੱਚ ਇਲਜ਼ਾਮ ਲਗਾਏ ਹਨ ਕਿ “ਮੇਰੀ ਪਤਨੀ ਨੇ ਬੀਜੇਪੀ ਦੀ ਟਿਕਟ ਤੋਂ ਚੋਣ ਲੜੀ ਸੀ। ਇਸ ਦੀ ਰੰਜਿਸ਼ ਕਾਰਨ ਦੂਜੀ ਧਿਰ ਸਾਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਸੀ। ਚੋਣਾਂ ਦੌਰਾਨ ਵੀ ਉਨ੍ਹਾਂ ਨੇ ਮੇਰੀ ਜਾਅਲੀ ਵੀਡੀਓ ਕਰਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਵੀ ਮੈਂ ਬਹੁਤ ਪਰੇਸ਼ਾਨ ਹੋਇਆ ਸੀ ਅਤੇ ਮੇਰੀ ਬਹੁਤ ਜਿਆਦਾ ਬਦਨਾਮੀ ਹੋਈ ਸੀ। ਹੁਣ ਇਹ ਮੇਰੇ ਉੱਤੇ ਝੂਠਾ ਕੇਸ ਪਵਾ ਰਹੇ ਹਨ ਅਤੇ ਮੇਰੇ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਨ। ਇਨ੍ਹਾਂ ਤੋਂ ਦੁਖੀ ਹੋ ਕੇ ਮੈਂ ਖੁਦਕੁਸ਼ੀ ਕਰ ਰਿਹਾ ਹੈ। ਮੇਰੀ ਮੌਤ ਦਾ ਜ਼ਿੰਮੇਵਾਰ ਵੀ ਇਹ ਹਨ।”
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ (ਡੀ) ਮਨਜੀਤ ਸਿੰਘ ਨੇ ਦੱਸਿਆ ਕਿ “ਗੁਰਦਿਆਲ ਸਿੰਘ ਮੱਖੂ ਵਿਖੇ 112 ਗੱਡੀਆਂ ‘ਤੇ ਤਾਇਨਾਤ ਸਨ ਅਤੇ ਉਹ ਜ਼ਿਲ੍ਹਾ ਬਟਾਲਾ ਦੇ ਰਹਿਣ ਵਾਲੇ ਸਨ। ਇਹ ਬੀਤੇ ਦਿਨ ਆਪਣੀ ਡਿਊਟੀ ਕਰਕੇ ਘਰ ਚਲਾ ਗਿਆ ਸੀ, ਪਰ ਘਰ ਜਾਣ ਤੋਂ ਬਾਅਦ ਇਹ ਮੁੜ ਆਪਣੇ ਗੁਆਢੀ ਨਾਲ ਵਾਪਿਸ ਆ ਗਿਆ। ਨਹਿਰ ਕੋਲ ਇਸ ਨੇ ਚਾਹ ਪੀਤੀ ਅਤੇ ਫਿਰ ਨਹਿਰ ਵਿੱਚ ਛਾਲ ਮਾਰ ਦਿੱਤੀ। ਮ੍ਰਿਤਕ ਦੇ ਫੋਨ ਤੋਂ ਇੱਕ ਵੀਡੀਓ ਮਿਲੀ ਹੈ, ਜਿਸ ਤੋਂ ਬਾਅਦ ਸਾਨੂੰ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਗੁਰਦਿਆਲ ਸਿੰਘ ਦੀ ਪਤਨੀ ਨੇ ਬੀਜੇਪੀ ਦੀ ਟਿਕਟ ਤੋਂ ਚੋਣ ਲੜੀ ਸੀ ਅਤੇ ਦੂਜੀ ਪਾਰਟੀ ਇਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ ਹੈ। ਇਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਪੁਲਿਸ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਕਰ ਰਹੀ ਹੈ।”









