Punjab

ਪਤਨੀ ਆਪਣੇ ਮੁਲਜ਼ਮ ਪਤੀ ਨੂੰ ਪੁਲਿਸ ਹਿਰਾਸਤ ‘ਚੋਂ ਲੈਕੇ ਹੋਈ ਫਰਾਰ, ਪੁਲਿਸ ਰਹਿ ਗਈ ਹੱਥ ਮਲਦੀ

The accused husband escaped from police custody with his wife, leaving the police with nothing to do.

The accused husband escaped from police custody with his wife, leaving the police with nothing to do.

 ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਪੁਲਿਸ ਮੁਲਾਜ਼ਮ ਨਾਲ ਘਪਲਾ ਕਰਨ ਵਾਲੇ ਇੱਕ ਮੁਲਜ਼ਮ ਨੂੰ ਜਦੋਂ ਕਾਬੂ ਕੀਤਾ ਗਿਆ ਤਾਂ ਉਕਤ ਮੁਲਜ਼ਮ ਦੀ ਪਤਨੀ ਉਸ ਨੂੰ ਫਿਲਮੀ ਅੰਦਾਜ਼ ਵਿੱਚ ਭਜਾ ਕੇ ਲੈ ਗਈ। ਇਸ ਮਾਮਲੇ ਤੋਂ ਬਾਅਦ ਉਕਤ ਮੁਲਾਜ਼ਮ ਆਪਣੇ ਹੀ ਸਾਥੀਆਂ ਉੱਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆਇਆ। ਦਰਅਸਲ ਜ਼ਮੀਨੀ ਵਿਵਾਦ ਨਾਲ ਜੁੜਿਆ ਇਹ ਇੱਕ ਪੁਰਾਣਾ ਮਾਮਲਾ ਹੈ। ਜਿਸ ਵਿੱਚ ਸੰਜੇ ਖੰਨਾ ਨਾਮ ਦੇ ਵਿਅਕਤੀ ਨੇ ਪੁਲਿਸ ਏਐਸਆਈ ਹਰਪ੍ਰੀਤ ਸਿੰਘ ਨਾਲ ਹੀ ਜ਼ਮੀਨ ਦੇ ਜਾਅਲੀ ਕਾਗਜ਼ਾਂ ਦਾ ਲੈਣ ਦੇਣ ਕੀਤਾ ਅਤੇ ਗਾਇਬ ਹੋ ਗਿਆ। ਜਿਸ ਤੋਂ ਬਾਅਦ ਬੀਤੇ ਦਿਨੀਂ ਉਸ ਦੀ ਗ੍ਰਿਫਤਾਰੀ ਹੋਈ ਅਤੇ ਉਹ ਮੁੜ ਤੋਂ ਪੁਲਿਸ ਦੀ ਪਕੜ ਵਿੱਚੋਂ ਭੱਜਣ ਵਿੱਚ ਸਫਲ ਹੋ ਗਿਆ।

ਪੁਲਿਸ ਟੀਮ ਵੱਲੋਂ ਸੰਜੇ ਖੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਰਸਤੇ ਵਿੱਚ ਉਹ ਨਾਟਕੀ ਢੰਗ ਨਾਲ ਫਰਾਰ ਹੋ ਗਿਆ। ਇਲਜ਼ਾਮ ਹੈ ਕਿ ਉਸ ਦੀ ਪਤਨੀ ਇੱਕ ਹੋਰ ਗੱਡੀ ਵਿੱਚ ਆਈ ਅਤੇ ਉਸ ਨੂੰ ਭਜਾ ਕੇ ਲੈ ਗਈ। ਇਸ ਦੌਰਾਨ ਪੁਲਿਸ ਅਧਿਕਾਰੀ ਏਐਸਆਈ ਹਰਦੀਪ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ‘ਤੇ ਲਾਪਰਵਾਹੀ ਦੇ ਇਲਜ਼ਾਮ ਲੱਗ ਰਹੇ ਹਨ।a

Back to top button