Punjab

ਪੰਜਾਬ ਚ AAP ਆਗੂ ਦਾ ਕਤਲ, ਗੱਡੀ 2 ਵਾਰ ਉਪਰੋਂ ਚੜ੍ਹਾ ਕੇ ਕੁਚਲਿਆ

AAP leader murdered in Punjab, vehicle runs over him twice and crushes him

AAP leader murdered in Punjab, vehicle runs over him twice and crushes him

ਪੰਜਾਬ ਚ AAP ਆਗੂ ਦਾ ਕਤਲ, ਗੱਡੀ 2 ਵਾਰ ਉਪਰੋਂ ਚੜ੍ਹਾ ਕੇ ਕੁਚਲਿਆ
ਹੁਸ਼ਿਆਰਪੁਰ ਦੇ ਪਿੰਡ ਆਨੰਦਗੜ੍ਹ ਵਿਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਮੌਜੂਦਾ ਸਰਪੰਚ ਸਤਪਾਲ ਸਿੰਘ ਮਿੰਟਾ (55) ਦੀ ਮੰਗਲਵਾਰ ਰਾਤ 8 ਵਜੇ ਦੇ ਕਰੀਬ ਹੱਤਿਆ ਕਰ ਦਿੱਤੀ ਗਈ। 5 ਤੋਂ 6 ਨੌਜਵਾਨਾਂ ਨੇ ਸਰਪੰਚ ਨੂੰ ਪਹਿਲਾਂ ਘਰ ਦੇ ਬਾਹਰੋਂ ਗੱਡੀ ਹਟਾਉਣ ਲਈ ਕਿਹਾ। ਸਰਪੰਚ ਦਾ ਪੁੱਤਰ ਬਾਹਰ ਆਇਆ ਤਾਂ ਨੌਜਵਾਨ ਤਲਵਾਰਾਂ ਲੈ ਕੇ ਘਰ ਵਿਚ ਵੜ ਗਏ।
ਸਰਪੰਚ ਨੇ ਤਲਵਾਰ ਖੋਹੀ ਅਤੇ ਬਾਹਰ ਆਏ ਤਾਂ ਆਲਟੋ ਵਿਚ ਬੈਠੇ ਨੌਜਵਾਨਾਂ ਨੇ ਗੱਡੀ ਚੜ੍ਹਾ ਦਿੱਤੀ। ਸਰਪੰਚ ਦੇ ਪੁੱਤਰ ਨੇ ਦੱਸਿਆ ਕਿ ਦੋਸ਼ੀਆਂ ਨੇ ਇਕ ਵਾਰ ਅੱਗੇ ਵੱਲ ਅਤੇ ਫਿਰ ਰਿਵਰਸ ਕਰਕੇ ਉਨ੍ਹਾਂ ਦੇ ਪਿਤਾ ‘ਤੇ ਦੁਬਾਰਾ ਗੱਡੀ ਚੜ੍ਹਾਈ।ਜਦੋਂ ਉਹ ਜ਼ਖ਼ਮੀ ਪਿਤਾ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਰਸਤੇ ਵਿਚ ਬਲੇਰੋ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਪਰਿਵਾਰ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਆਪਣੀ ਕਾਰ ਰਿਵਰਸ ਕਰਕੇ ਉਹ ਭੱਜ ਨਿਕਲਿਆ, ਪਰ ਉਦੋਂ ਤੱਕ ਪਿਤਾ ਨੇ ਦਮ ਤੋੜ ਦਿੱਤਾ।

Back to top button