HealthIndia

ਮੁੱਖ ਮੰਤਰੀ ਦੇ ਕਾਫਲੇ ਦੀ ਹਾਥੀ ਲਵਾਈ ਦੌੜ, ਆਪਣੀ ਜਾਨ ਬਚਾਉਣ ਲਈ ਚੜ੍ਹਨਾ ਪਿਆ ਪਹਾੜ ‘ਤੇ

ਉਤਰਾਖੰਡ/  ਸਾਬਕਾ ਸੀ.ਐਮ ਤ੍ਰਿਵੇਂਦਰ ਰਾਵਤ (Former CM Trivendra Rawat arrived on Pauri tour)ਦਾ ਕਾਫਲਾ ਪੌੜੀ ਦੇ ਦੌਰੇ ‘ਤੇ ਪਹੁੰਚਿਆ ਤਾਂ ਜਦੋਂ ਕਾਫਲਾ ਕੋਟਦੁਆਰ-ਦੁਗੱਡਾ ਹਾਈਵੇਅ ਤੋਂ ਗੁਜ਼ਰ ਰਿਹਾ ਸੀ ਤਾਂ ਟੁੱਟੀ ਗਦਰੀਆਂ ਨੇੜੇ ਹਾਈਵੇਅ ‘ਤੇ ਅਚਾਨਕ ਹਾਥੀ ਆ ਗਿਆ।

ਜਿਸ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਾਥੀ ਨੂੰ ਨੇੜੇ ਆਉਂਦਾ ਦੇਖ ਤ੍ਰਿਵੇਂਦਰ ਸਿੰਘ ਰਾਵਤ ਤੇ ਹੋਰਨਾਂ ਨੂੰ ਗੱਡੀ ਛੱਡ ਕੇ ਭੱਜਣਾ ਪਿਆ। ਇਸ ਦੌਰਾਨ ਤ੍ਰਿਵੇਂਦਰ ਸਿੰਘ ਰਾਵਤ ਸਮੇਤ ਹੋਰ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਪਹਾੜ ‘ਤੇ ਚੜ੍ਹਨਾ ਪਿਆ।Gajraj came ahead of ex cm Trivendra Rawat convoy.

ਸਾਬਕਾ ਸੀਐਮ ਤ੍ਰਿਵੇਂਦਰ ਦੇ ਕਾਫਲੇ ਨੂੰ ਹਾਥੀ ਨੇ ਭਜਾਇਆਹਾਈਵੇਅ ‘ਤੇ ਹਾਥੀ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਟੀਮ ਨੂੰ ਐੱਨਐੱਚ ਤੋਂ ਹਾਥੀ ਨੂੰ ਹਟਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਜੰਗਲਾਤ ਵਿਭਾਗ ਦੀ ਟੀਮ ਨੇ ਹਵਾ ਵਿੱਚ ਗੋਲੀ ਚਲਾ ਕੇ ਹਾਥੀ ਨੂੰ ਜੰਗਲ ਵੱਲ ਭਜਾਇਆ। ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਦੇ ਨਾਲ ਹੀ ਹਾਥੀ ਦੇ ਆਉਣ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਜਾਮ ਲੱਗ ਗਿਆ।

Related Articles

Leave a Reply

Your email address will not be published.

Back to top button