ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵਾਪਰਿਆ ਵੱਡਾ ਹਾਦਸਾ
Major accident happened to Youth Akali Dal president

ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਟਿਆਲਾ-ਚੰਡੀਗੜ੍ਹ ਰੋਡ ‘ਤੇ ਗਗਨ ਫੈਕਟਰੀ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿਚ ਝਿੰਜਰ ਦੀਆਂ ਦੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਚੰਗੀ ਗੱਲ ਇਹ ਰਹੀ ਕਿ ਸਰਬਜੀਤ ਸਿੰਘ ਝਿੰਜਰ ਦਾ ਹਾਦਸੇ ਵਿਚ ਵਾਲ-ਵਾਲ ਬਚਾਅ ਰਿਹਾ।
ਇਸ ਦੌਰਾਨ ਝਿੰਜਰ ਰਾਜਪੁਰਾ ਦੇ ਨੀਲਮ ਹਸਪਤਾਲ ਤੋਂ ਆਪਣੇ ਕਿਸੇ ਨਜ਼ਦੀਕੀ ਦੀ ਖਬਰ ਲੈ ਕੇ ਆਪਣੇ ਹਲਕਾ ਘਨੌਰ ਵਿੱਚ ਜਾ ਰਹੇ ਸਨ। ਸਰਬਜੀਤ ਸਿੰਘ ਝਿੰਜਰ ਦੀ ਗੱਡੀ ਦੇ ਅੱਗੇ ਅਚਾਨਕ ਕੋਈ ਵਾਹਨ ਆ ਗਿਆ, ਉਸ ਨੂੰ ਬਚਾਉਂਦੇ ਸਮੇਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਇਸ ਹਾਦਸੇ ਵਿਚ ਉਨ੍ਹਾਂ ਦੀਆਂ ਦੋ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਕਿਉਂਕਿ ਝਿੰਜਰ ਦੇ ਨਾਲ ਦੋਵੇਂ ਗੱਡੀਆਂ ਵਿਚ ਹੋਰ ਸਾਥੀ ਵੀ ਸਵਾਰ ਸਨ। ਫਿਲਹਾਲ ਸਰਬਜੀਤ ਸਿੰਘ ਝਿੰਜਰ ਵੱਲੋਂ ਰਾਜਪੂਰਾ ਦੇ ਪੁਲਸ ਥਾਣੇ ਵਿਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।












