EducationJalandhar

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ ਦੇ ‘ਬਡਿੰਗ ਪੋਇਟਸ’ ਨੇ ਸਮਾਂ ਬੰਨ੍ਹਿਆ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ ਦੇ ‘ਬਡਿੰਗ ਪੋਇਟਸ’ ਨੇ ਸਮਾਂ ਬੰਨ੍ਹਿਆ

ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਪੰਜਾਂ ਸਕੂਲਾਂ ਦੇ ਇੰਨੋਕਿਡਜ਼ ਦੇ ਲਰਨਰਜ ਅਤੇ ਐਕਸਪਲੋਰਰਜ ਲਈ ‘ਬਡਿੰਗ ਪੋਇਟਸ’ ਦੇ ਥੀਮ ਹੇਠ ਅੰਗਰੇਜ਼ੀ ਕਵਿਤਾ ਪੜ੍ਹਨ ਦੀ ਗਤੀਵਿਧੀ ਕਰਵਾਈ ਗਈ। ਜਿਸ ਦਾ ਉਦੇਸ਼ ਸਟੇਜ ‘ਤੇ ਬੱਚਿਆਂ ਦੇ ਮਨਾਂ ਦੇ ਡਰ ਨੂੰ ਦੂਰ ਕਰਨਾ,ਉਨ੍ਹਾਂ ਦੇ ਸਵੈ-ਪ੍ਰਗਟਾਵੇ ਅਤੇ ਉਚਾਰਨ ਦੇ ਹੁਨਰ ਨੂੰ ਵਧਾਉਣਾ ਸੀ। ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ ਮਾਈ ਸਕੂਲ, ਟ੍ਰੀਜ਼, ਖਿਡੌਣੇ, ਸਕੂਲ ਬੱਸ, ਰੇਨਬੋ, ਟੂ ਲਿਟਲ ਹੈਂਡਸ, ਟੈਡੀ ਬੀਅਰ, ਫਿੰਗਰ ਫੈਮਿਲੀ ਆਦਿ ਵੱਖ-ਵੱਖ ਵਿਸ਼ਿਆਂ ‘ਤੇ ਕਵਿਤਾਵਾਂ ਸੁਣਾਈਆਂ। ਕਾਵਿ-ਪੇਸ਼ਕਾਰੀ ਵਿੱਚ ਬੱਚਿਆਂ ਦਾ ਆਤਮਵਿਸ਼ਵਾਸ ਦੇਖਣ ਨੂੰ ਮਿਲਿਆ। ਇਸ ਮੌਕੇ ਸ੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ) ਨੇ ਬੱਚਿਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਟੇਜ ‘ਤੇ ਆ ਕੇ ਕਵਿਤਾ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨਾ ਆਸਾਨ ਨਹੀਂ ਹੈ।ਇਹ ਛੋਟੇ ਬੱਚਿਆਂ ਦਾ ਆਤਮ-ਵਿਸ਼ਵਾਸ ਹੀ ਹੈ ਜੋ ਉਨ੍ਹਾਂ ਨੂੰ ਬਹੁਤ ਹੀ ਸੁਭਾਵਿਕ ਢੰਗ ਨਾਲ ਕਵਿਤਾ ਸੁਣਾਉਣ ਲਈ ਪ੍ਰੇਰਿਤ ਕਰਦਾ ਹੈ।

Back to top button