Uncategorized
ਪੁਲਿਸ ਕਮਿਸ਼ਨਰ ਵੱਲੋਂ ਜੁਗਾੜੂ ਰੇੜੀਆਂ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ
Police Commissioner issues orders to seize jugadu carts

Police Commissioner issues orders to seize jugadu carts
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਜੁਗਾੜੂ ਰੇੜੀਆਂ ਖ਼ਿਲਾਫ਼ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਹੁਣ ਸ਼ਹਿਰ ਵਿੱਚ ਚੱਲ ਰਹੀਆਂ ਜੁਗਾੜੂ ਰੇਹੜੀਆਂ ਨੂੰ ਜ਼ਬਤ ਕੀਤਾ ਜਾਵੇਗਾ। ਇਸ ਨੂੰ ਲੈ ਕੇ ਪੁਲਿਸ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਨ੍ਹਾਂ ਨੰਬਰ ਪਲੇਟ ਅਤੇ ਬਿਨ੍ਹਾਂ ਦਸਤਾਵੇਜ਼ਾਂ ਵਾਲੀਆਂ ਜੁਗਾੜੂ ਰੇੜੀਆਂ ਉੱਤੇ ਚਲਾਨ ਕਰਕੇ ਉਨ੍ਹਾਂ ਨੂੰ ਬਾਂਡ ਕੀਤਾ ਜਾਵੇਗਾ
ਪੁਲਿਸ ਨੇ ਅੰਮ੍ਰਿਤਸਰ ਦੇ ਹਾਲ ਗੇਟ ਬਾਹਰ ਨਾਕਾ ਲਗਾ ਕੇ ਕਈ ਜੁਗਾੜੂ ਰੇਹੜੀਆਂ ਦੇ ਚਲਾਨ ਕੀਤੇ ਅਤੇ ਉਨ੍ਹਾਂ ਨੂੰ ਜ਼ਬਤ ਵੀ ਕਾਤਾ। ਪੁਲਿਸ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਅਤੇ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਮਿਲੀਆਂ ਹਨ ਕਿ ਇਹ ਗੈਰ-ਕਾਨੂੰਨੀ ਵਾਹਨ ਸ਼ਹਿਰ ਦੀ ਟਰੈਫਿਕ ਲਈ ਖ਼ਤਰਾ ਬਣ ਰਹੇ ਹਨ, ਇਸ ਲਈ ਕਾਰਵਾਈ ਲਾਜ਼ਮੀ ਹੈ।







