EducationJalandhar

ਇੰਨੋਸੈਂਟ ਹਾਰਟਸ ਨੇ ACE ਸਲਾਨਾ ਚੈਂਪੀਅਨ ਐਕਸੀਲੈਂਸ ਅਵਾਰਡਸ 2025 ‘ਚ ਖਿਡਾਰੀਆਂ ਦਾ ਕੀਤਾ ਸਨਮਾਨ

Innocent Hearts Group organised the Annual Champion Excellence (ACE) Awards 2025 to honour meritorious sportspersons from all five branches

ਇੰਨੋਸੈਂਟ ਹਾਰਟਸ ਨੇ ਏ.ਸੀ.ਈ ਸਲਾਨਾ ਚੈਂਪੀਅਨ ਐਕਸੀਲੈਂਸ ਅਵਾਰਡਸ 2025 ‘ਚ ਖਿਡਾਰੀਆਂ ਦਾ ਕੀਤਾ ਸਨਮਾਨ

ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ, ਇੰਨੋਸੈਂਟ ਹਾਰਟਸ ਗਰੁੱਪ ਨੇ ਸਲਾਨਾ ਚੈਂਪੀਅਨ ਐਕਸੀਲੈਂਸ (ਏ ਸੀ ਈ) ਅਵਾਰਡਸ 2025 ਦਾ ਆਯੋਜਨ ਕੀਤਾ, ਜਿਸ ਵਿੱਚ ਪੰਜਾਂ ਸ਼ਾਖਾਵਾਂ — ਗ੍ਰੀਨ ਮਾਡਲ ਟਾਊਨ, ਲੋਹੜਾਂ, ਨੂਰਪੁਰ ਰੋਡ, ਕੈਂਟ.-ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ — ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ, ਰਾਸ਼ਟਰੀ, ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵਿਲੱਖਣ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਲਈ ਮਾਣ ਲਿਆਂਉਣ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਦਾ ਇਕ ਯਾਦਗਾਰ ਪਲ ਸੀ ਮਹਿਲਾ ਕ੍ਰਿਕਟ ਟੀਮ ਨੂੰ ਉਨ੍ਹਾਂ ਦੀ ਤਾਜ਼ਾ ਜਿੱਤ ਲਈ ਖੜ੍ਹੇ ਹੋ ਕੇ ਸਨਮਾਨਿਤ ਕਰਨਾ, ਜਿਸ ਨਾਲ ਉਨ੍ਹਾਂ ਦੇ ਸਾਹਸ, ਜਜ਼ਬੇ ਅਤੇ ਪ੍ਰੇਰਣਾਦਾਇਕ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ।
ਡਾ. ਗੁਰਿੰਦਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੀਨੀਅਰ ਸੈਕੰਡਰੀ), ਜਲੰਧਰ, ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਹਿੱਸਾ ਲਿਆ, ਜਦਕਿ ਮਾਨਯੋਗ ਮਹਿਮਾਨ ਸ. ਸਰਬਜੀਤ ਸਿੰਘ, ਐਥਲੈਟਿਕ ਕੋਚ ਅਤੇ ਪੰਜਾਬ ਐਮੇਚਰ ਐਥਲੈਟਿਕ ਐਸੋਸੀਏਸ਼ਨ ਦੇ ਮੈਂਬਰ ਸਨ। ਇਸ ਮੌਕੇ ‘ਤੇ ਪ੍ਰਸਿੱਧ ਐਥਲੀਟ ਸ਼੍ਰੀ ਜਗਮੀਤ ਸਿੰਘ ਵੀ ਹਾਜ਼ਰ ਸਨ।

ਪ੍ਰੋਗਰਾਮ ਦੀ ਸ਼ੁਰੂਆਤ  ਦੀਪ ਪ੍ਰਜਵਲਨ ਸਮਾਰੋਹ ਨਾਲ ਹੋਈ, ਜਿਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਆਰੰਭ ਹੋਇਆ। ਵਿਦਿਆਰਥੀਆਂ ਨੇ ਭਾਵਪੂਰਣ ਵਿਸ਼ਣੂੰ ਭਗਵਾਨ ਦੀ ਵੰਦਨਾ ਪੇਸ਼ ਕੀਤੀ, ਜਿਸ ਨਾਲ ਸਮਾਗਮ ਦਾ ਭਾਵ ਭਰਿਆ ਅਤੇ ਸੁੰਦਰ ਮਾਹੌਲ ਬਣ ਗਿਆ।ਸਭਾ ਨੂੰ ਸੰਬੋਧਨ ਕਰਦੇ ਹੋਏ, ਡਾ. ਧੀਰਜ ਬਨਾਤੀ (ਡਿਪਟੀ ਡਾਇਰੈਕਟਰ – ਐਕਸਪੈਂਸ਼ਨ, ਪਲਾਨਿੰਗ ਐਂਡ ਇੰਪਲੀਮੈਂਟੇਸ਼ਨ) ਨੇ ਟਰੱਸਟ ਦੀ ਦਿਸ਼ਾ — “ਐਨ ਇਨੀਸ਼ੀਏਟਿਵ” — ਦੇ ਤਹਿਤ ਚੱਲ ਰਹੀਆਂ ਪਹਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੋਹਾਰਾਂ ਕੈਂਪਸ ਵਿੱਚ ਵਿਸ਼ੇਸ਼ ਖੇਡ ਪ੍ਰਸ਼ਿਕਸ਼ਣ ਸ਼ੁਰੂ ਕੀਤਾ ਗਿਆ ਹੈ, ਜਿਸਨੂੰ “ਸਪੋਰਟਸ ਹੱਬ” ਵਜੋਂ ਵਿਕਸਿਤ ਕੀਤਾ ਗਿਆ ਹੈ। ਇੱਥੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਸ਼ੂਟਿੰਗ ਰੇਂਜ, ਐਂਟੀ-ਇੰਜਰੀ ਸਰਫੇਸ ਵਾਲਾ ਬਾਸਕਟਬਾਲ ਕੋਰਟ, ਸੌਕਰ ਅਤੇ ਏਅਰ ਹਾਕੀ ਟੇਬਲ, ਸੈਲਫ ਡਿਫੈਂਸ ਟ੍ਰੇਨਿੰਗ (ਜੂਡੋ, ਕਰਾਟੇ, ਬਾਕਸਿੰਗ) ਅਤੇ ਸਮਰਪਿਤ ਯੋਗ ਅਤੇ ਧਿਆਨ ਖੇਤਰ ਵਰਗੀਆਂ ਸੁਵਿਧਾਵਾਂ ਮੌਜੂਦ ਹਨ — ਸਭ ਕੁਝ ਅਨੁਭਵੀ ਕੋਚਾਂ ਦੀ ਰਹਿਨੁਮਾਈ ਹੇਠ।ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਲੋਂ ਲਗਭਗ 200 ਖਿਡਾਰੀਆਂ ਨੂੰ ਉਨ੍ਹਾਂ ਦੀਆਂ ਅਸਾਧਾਰਨ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ।ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਮਾਣ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਨੇ ਟਰੱਸਟ ਦੀ ਵਿਸ਼ਵ-ਪੱਧਰੀ ਖੇਡ ਢਾਂਚੇ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਖੇਡ ਪ੍ਰਤਿਭਾ ਅਤੇ ਸਮੂਹਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਇਸ ਪ੍ਰੋਗਰਾਮ ਦਾ ਸੰਚਾਲਨ ਵਿਦਿਆਰਥੀਆਂ ਨੇ ਬਹੁਤ ਹੀ ਕੁਸ਼ਲਤਾ ਨਾਲ ਕੀਤਾ, ਜਿਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਟੀਮਵਰਕ ਸਪਸ਼ਟ ਤੌਰ ‘ਤੇ ਪ੍ਰਗਟ ਹੋਇਆ। ਡਾ. ਅਨੂਪ ਬੌਰੀ, ਚੇਅਰਮੈਨ, ਇਨੋਸੈਂਟ ਹਾਰਟਸ ਗਰੁੱਪ ਨੇ ਮੁੱਖ ਅਤਿਥੀ ਦਾ ਸਨਮਾਨ ਕੀਤਾ, ਜਦਕਿ ਡਾ. ਪਲਕ ਗੁਪਤਾ ਬੌਰੀ, ਡਾਇਰੈਕਟਰ ਸੀਐਸਆਰ ਨੇ ਮੁੱਖ ਖ ਮਹਿਮਾਨ, ਮਾਨਯੋਗ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ।

ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਸਕੂਲ, ਅਧਿਆਪਕਾਂ ਅਤੇ ਕੋਚਾਂ ਦੇ ਵਿਦਿਆਰਥੀਆਂ ਵਿੱਚ ਉਤਕ੍ਰਿਸ਼ਟਤਾ ਨੂੰ ਪ੍ਰੋਤਸਾਹਿਤ ਕਰਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ‘ਤੇ ਸ਼੍ਰੀਮਤੀ ਸ਼ੈਲੀ ਬੋਰੀ (ਐਗਜ਼ਿਕਿਊਟਿਵ ਡਾਇਰੈਕਟਰ, ਸਕੂਲ), ਸ਼੍ਰੀਮਤੀ ਆਰਾਧਨਾ ਬੌਰੀ (ਐਗਜ਼ਿਕਿਊਟਿਵ ਡਾਇਰੈਕਟਰ, ਕਾਲਜ), ਸ਼੍ਰੀਮਤੀ ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼) ਅਤੇ ਪ੍ਰਬੰਧਨ ਦੇ ਹੋਰ ਸਨਮਾਨਿਤ ਮੈਂਬਰ ਮੌਜੂਦ ਸਨ।

ਇਂਨੋਸੈਂਟ ਹਾਰਟਸ ਸਪੋਰਟਸ ਟੀਮ ਨੂੰ ਵੀ ਮੰਚ ‘ਤੇ ਸੱਦਿਆ ਗਿਆ ਅਤੇ ਸਕੂਲ ਦੀਆਂ ਖੇਡ ਉਪਲਬਧੀਆਂ ਵਿੱਚ ਉਨ੍ਹਾਂ ਦੀ ਅਨੁਸ਼ਾਸਨ, ਸਮਰਪਣ ਅਤੇ ਉਤਕ੍ਰਿਸ਼ਟ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਰੋਹ ਦਾ ਸਮਾਪਨ ਜੋਸ਼ ਭਰੇ ਭੰਗੜੇ ਦੇ ਪ੍ਰਦਰਸ਼ਨ ਨਾਲ ਹੋਇਆ, ਜਿਸ ਨਾਲ ਸਮਾਰੋਹ ਹੋਰ ਵੀ ਜੀਵੰਤ ਤੇ ਖੁਸ਼ਹਾਲ ਬਣ ਗਿਆ।

Back to top button