Jalandhar

ਜਲੰਧਰ: ਇਨ੍ਹਾਂ ਥਾਣਿਆਂ ਦੇ SHO ਅਤੇ ਚੌਕੀਆਂ ਦੇ ਇੰਚਾਰਜ ਬਦਲੇ

ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵਿਭਾਗ ਵਿੱਚ ਫੇਰਬਦਲ ਕੀਤਾ ਹੈ। ਦੋ ਥਾਣਿਆਂ ਦੇ SHO ਅਤੇ ਚਾਰ ਚੌਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕਰ ਦਿੱਤੇ ਗਏ। ਕੁਝ ਦਿਨਾਂ ਤੋਂ ਪੁਲਿਸ ਲਾਈਨ ਵਿੱਚ ਤਾਇਨਾਤ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੂੰ ਭਾਰਗਵ ਕੈਂਪ ਥਾਣੇ ਦੀ ਕਮਾਨ ਸੌਂਪੀ ਗਈ ਹੈ।

ਇਸ ਦੇ ਨਾਲ ਹੀ ਹਰਦੇਵ ਸਿੰਘ ਨੂੰ ਥਾਣਾ-4 ਵਿੱਚ ਨਵਾਂ SHO ਲਗਾਇਆ ਗਿਆ ਹੈ। ਹਰਦੇਵ ਸਿੰਘ ਇਸ ਤੋਂ ਪਹਿਲਾਂ ਥਾਣਾ ਭਾਰਗਵ ਕੈਂਪ ਦੇ ਇੰਚਾਰਜ ਸੀ। ਇਸੇ ਤਰ੍ਹਾਂ ਚੌਕੀ ਲੈਦਰ ਕੰਪਲੈਕਸ, ਬੱਸ ਸਟੈਂਡ ਦਕੋਹਾ ਅਤੇ ਜੰਡਿਆਲਾ ਚੌਕੀ ਦੇ ਇੰਚਾਰਜ ਵੀ ਬਦਲੇ ਗਏ ਹਨ

Back to top button