EducationJalandhar

ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰੋ. ਜਸਵਿੰਦਰ ਕੌਰ ਬਣੇ ਕਾਲਜ ਮੈਗਜ਼ੀਨ ਬਿਆਸ ਦੇ ਮੁੱਖ ਸੰਪਾਦਕ

ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰੋ. ਜਸਵਿੰਦਰ ਕੌਰ ਬਣੇ ਕਾਲਜ ਮੈਗਜ਼ੀਨ ਬਿਆਸ ਦੇ ਮੁੱਖ ਸੰਪਾਦਕ

JALANDHAR/ SS CHAHAL

ਲਾਇਲਪੁਰ ਖ਼ਾਲਸਾ ਕਾਲਜ, ਅਕਾਦਮਿਕ, ਖੇਡਾਂ, ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਨਿੱਤ ਨਵੀਆਂ ਤੇ ਉੱਚ ਪ੍ਰਾਪਤੀਆਂ ਕਰਨ ਲਈ ਜਾਣਿਆ ਜਾਂਦਾ ਹੈ। ਵਿਿਦਆਰਥੀਆਂ ਵਿਚ ਸਾਹਿਤਕ ਤੇ ਕਲਾਤਮਕ ਰੁਚੀਆਂ ਨੂੰ ਪ੍ਰਫੁਲਤ ਕਰਨ ਦੇ ਮਕਸਦ ਨਾਲ ਕਾਲਜ ਵਲੋਂ ਹਰ ਸਾਲ ‘ਬਿਆਸ’ ਨਾਂ ਦਾ ਮੈਗਜ਼ੀਨ ਛਾਪਿਆ ਜਾਂਦਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਪ੍ਰੋ. ਜਸਵਿੰਦਰ ਕੌਰ (ਮੁਖੀ ਜ਼ੁਆਲੋਜੀ ਵਿਭਾਗ) ਨੂੰ ਮੈਗਜ਼ੀਨ ‘ਬਿਆਸ’ ਦਾ ਮੁੱਖ ਸੰਪਾਦਕ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਕਾਲਜ ਮੈਗ਼ਜ਼ੀਨ ‘ਬਿਆਸ’ ਇਕ ਅਜਿਹਾ ਮੰਚ ਹੈ ਜਿਹੜਾ ਵਿਿਦਆਰਥੀਆਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਦੇ ਨਾਲ-ਨਾਲ ਉਹਨਾਂ ਨੂੰ ਆਪਣੇ ਵਿਿਸ਼ਆਂ ਸੰਬੰਧੀ ਲਿਖਤਾਂ ਲਿਖਣ ਲਈ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਬਿਆਸ ਦੇ ਇਸ ਮੰਚ ਤੋਂ ਨਾਮਵਰ ਸਾਹਿਤਕਾਰ ਪੈਦਾ ਹੋਏ ਹਨ, ਜਿਨ੍ਹਾਂ ਨੇ ਸਾਹਿਤ ਤੇ ਕਲਾ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ਉਨ੍ਹਾਂ ਪ੍ਰੋ. ਜਸਵਿੰਦਰ ਕੌਰ ਨੂੰ ਵਧਾਈ ਦਿੰਦਿਆਂ ਇਹ ਆਸ ਪ੍ਰਗਟ ਕੀਤੀ ਕਿ ਉਹ ਮੈਗਜ਼ੀਨ ‘ਬਿਆਸ’ ਦੇ ਉਚੇਰੇ ਮਿਆਰ ਅਤੇ ਵਿਿਦਆਰਥੀਆਂ ਵਿਚ ਕਲਾਤਮਕ ਰੁਚੀਆਂ ਨੂੰ ਬੜਾਵਾ ਦੇਣ ਲਈ ਆਪਣੀ ਟੀਮ ਨੂੰ ਨਾਲ ਕੇ ਨਿੱਠ ਕੇ ਕੰਮ ਕਰਨਗੇ। ਪ੍ਰੋ. ਜਸਵਿੰਦਰ ਕੌਰ ਨੇ ਮੁੱਖ ਸੰਪਾਦਕ ਵਜੋਂ ਨਿਯੁਕਤੀ ਲਈ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਵਾਅਦਾ ਕੀਤਾ। ਇਸ ਮੌਕੇ ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼ ਅਤੇ ਪ੍ਰੋ. ਪ੍ਰਭਦੀਪ ਕੌਰ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *

Back to top button