ਜਲੰਧਰ ‘ਚ ਦਿਨ ਦਿਹਾੜੇ ਚਲੀਆਂ ਤਬਾੜਤੋੜ ਗੋਲ਼ੀਆਂ, ਬੱਸ ਤੋਂ ਉਤਰਦੇ ਨੌਜਵਾਨ ਨੂੰ ਵੱਜੀ ਗੋਲੀ, ਗੰਭੀਰ ਜ਼ਖ਼ਮੀ
Shots fired in broad daylight in Jalandhar, youth shot while getting off bus, seriously injured
ਜਲੰਧਰ ਦੇ ਵਡਾਲਾ ਚੌਕ ਨੇੜੇ ਐਤਵਾਰ ਨੂੰ ਦਿਨ ਦਿਹਾੜੇ ਤਬਾੜਤੋੜ ਗੋਲ਼ੀਆਂ ਚਲਾਈਆਂ ਗਈਆਂ। ਗੋਲ਼ੀ ਲੱਗਣ ਨਾਲ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੋਈ ਥਾਣਾ ਭਾਰਗਵ ਕੈਂਪ ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਅਤੇ ਹਮਲਾਵਰ ਇੱਕੋ ਬੱਸ ਤੋਂ ਉਤਰੇ ਸਨ। ਹਮਲਾਵਰ ਵਡਾਲਾ ਚੌਕ ਨੇੜੇ ਗੋਲ਼ੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੇ ਸਮੇਂ ਮੁਲਜ਼ਮ ਹਮਲਾਵਰ ਵੀ ਉਸੇ ਬੱਸ ’ਚ ਸਫ਼ਰ ਕਰ ਰਿਹਾ ਸੀ ਜਿਸ ’ਚੋਂ ਨੌਜਵਾਨ ਹੇਠਾਂ ਉਤਰਿਆ ਸੀ। ਜ਼ਖਮੀ ਨੌਜਵਾਨ ਬੱਸ ਤੋਂ ਉਤਰ ਕੇ ਵਡਾਲਾ ਚੌਕ ਵੱਲ ਜਾ ਰਿਹਾ ਸੀ ਕਿ ਪਿੱਛੇ ਤੋਂ ਆਏ ਹਮਲਾਵਰ ਨੇ ਗੋਲ਼ੀਆਂ ਚਲਾ ਦਿੱਤੀਆਂ। ਨੌਜਵਾਨ ਦੀ ਕਮਰ ਨੇੜੇ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀ ਕਮਰ ‘ਚੋਂ ਲੰਘ ਗਈ। ਫ਼ਿਲਹਾਲ ਉਹ ਕੋਈ ਬਿਆਨ ਦੇਣ ਦੀ ਸਥਿਤੀ ’ਚ ਨਹੀਂ ਸਨ। ਜਿਸ ਕਾਰਨ ਪੁਲਿਸ ਉਸ ਦੇ ਬਿਆਨ ਦਰਜ ਨਹੀਂ ਕਰ ਸਕੀ। ਨਾ ਹੀ ਜ਼ਖ਼ਮੀ ਨੌਜਵਾਨ ਦੀ ਪਛਾਣ ਹੋ ਸਕੀ ਹੈ।








