ਜਲੰਧਰ ‘ਚ 2 ਕਰੋੜ ਦੀ ਵਿਦੇਸ਼ੀ ਕਰੰਸੀ ਸਮੇਤ ਕਾਰੋਬਾਰੀ ਕਾਬੂ
Hawala businessman arrested with foreign currency worth 2 crores in Jalandhar
ਜਲੰਧਰ ‘ਚ 2 ਕਰੋੜ ਦੀ ਵਿਦੇਸ਼ੀ ਕਰੰਸੀ ਸਮੇਤ ਹਵਾਲਾ ਕਾਰੋਬਾਰੀ ਕਾਬੂ
ਜਲੰਧਰ (ਪੱਤਰ ਪ੍ਰੇਰਕ) ਸਿਟੀ ਪੁਲੀਸ ਨੇ ਦੇਰ ਰਾਤ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਰੀਬ 2 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲ ਉਕਤ ਪੈਸਿਆਂ ਦਾ ਕੋਈ ਸਬੂਤ ਨਹੀਂ ਸੀ, ਜਿਸ ਕਾਰਨ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬਰਾਮਦ ਕੀਤੀ ਗਈ ਸਾਰੀ ਨਕਦੀ ਵਿਦੇਸ਼ੀ ਕਰੰਸੀ ਵਿੱਚ ਸੀ।
ਕਮਿਸ਼ਨਰੇਟ ਪੁਲਿਸ ਦੇਰ ਰਾਤ ਤੱਕ ਜਾਂਚ ਅਤੇ ਪੁੱਛਗਿੱਛ ਵਿੱਚ ਲੱਗੀ ਹੋਈ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਪੁਨੀਤ ਸੂਦ ਉਰਫ ਗਾਂਧੀ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਇੱਕ ਕ੍ਰੇਟਾ ਕਾਰ ਵੀ ਬਰਾਮਦ ਕੀਤੀ ਹੈ।
ਸਰਬਜੀਤ ਸਿੰਘ ਖਾਲਸਾ ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ; SGPC ਦੀਆਂ ਵੋਟਾਂ ਬਣਾਉਣ ਦੀ ਅਪੀਲ
ਸੰਤ ਨਗਰ ਨੇੜੇ ਨਾਕਾਬੰਦੀ ਦੌਰਾਨ ਪੁਲੀਸ ਨੇ ਇੱਕ ਕਾਲੇ ਰੰਗ ਦੀ ਕ੍ਰੇਟਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਦੇਰ ਰਾਤ ਤੱਕ ਮੁਲਜ਼ਮ ਪੁਲੀਸ ਨੂੰ ਕੋਈ ਠੋਸ ਦਸਤਾਵੇਜ਼ ਨਹੀਂ ਦਿਖਾ ਸਕੇ, ਹੁਣ ਪੁਲੀਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸਿਟੀ ਪੁਲੀਸ ਵੱਲੋਂ ਥਾਣਾ ਨਿਊ ਬਾਰਾਦਰੀ ਵਿਖੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੇਰ ਰਾਤ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।








