India

ਵੱਡਾ ਹਾਦਸਾ, ਗੰਗਾ ਇਸ਼ਨਾਨ ਲਈ ਗਏ MBBS ਦੇ 5 ਵਿਦਿਆਰਥੀ ਰੁੜੇ

ਗੰਗਾ ‘ਚ ਇਸ਼ਨਾਨ ਕਰਦੇ ਹੋਏ MBBS ਦੇ ਪੰਜ ਵਿਦਿਆਰਥੀ ਰੁੜ੍ਹ ਗਏ। ਇਨ੍ਹਾਂ ‘ਚੋਂ ਦੋ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ ਤਿੰਨ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐਸਡੀਐਮ ਸਦਰ, ਸੀਓ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਗੋਤਾਖੋਰਾਂ ਦੀ ਟੀਮ ਵਿਦਿਆਰਥੀਆਂ ਦੀ ਭਾਲ ਵਿੱਚ ਲੱਗੀ ਹੋਈ ਹੈ।

ਉਝਾਨੀ ਕੋਤਵਾਲੀ ਖੇਤਰ ਦੇ ਕੱਚਲਾ ਗੰਗਾ ਘਾਟ ‘ਤੇ ਸ਼ਨੀਵਾਰ ਦੁਪਹਿਰ ਨੂੰ ਪੰਜ ਐਮਬੀਬੀਐਸ ਵਿਦਿਆਰਥੀ ਨਹਾਉਂਦੇ ਸਮੇਂ ਰੁੜ੍ਹ ਗਏ। ਇਨ੍ਹਾਂ ਵਿੱਚੋਂ 23 ਸਾਲਾ ਅੰਕੁਸ਼ ਪੁੱਤਰ ਭੂਪੇਂਦਰ ਗਹਿਲੋਤ ਵਾਸੀ ਭਰਤਪੁਰ ਰਾਜਸਥਾਨ ਅਤੇ 22 ਸਾਲਾ ਪ੍ਰਮੋਦ ਯਾਦਵ ਪੁੱਤਰ ਜੈਨਾਰਾਇਣ ਵਾਸੀ ਗੋਰਖਪੁਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਹਾਥਰਸ ਨਿਵਾਸੀ 22 ਸਾਲਾਂ ਨਵੀਨ ਸੇਂਗਰ, 24 ਸਾਲਾ ਪਵਨ ਯਾਦਵ, ਬਲੀਆ ਨਿਵਾਸੀ ਅਤੇ 26 ਸਾਲਾਂ ਜੈਪ੍ਰਕਾਸ਼ ਮੌਰਿਆ ਨਿਵਾਸੀ ਜੌਨਪੁਰ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਾਰੇ ਵਿਦਿਆਰਥੀ ਸਰਕਾਰੀ ਮੈਡੀਕਲ ਕਾਲਜ ਬਦਾਉਂ ਵਿੱਚ MBBS ਦੇ ਵਿਦਿਆਰਥੀ ਹਨ। ਉਹ ਸ਼ੁੱਕਰਵਾਰ ਦੁਪਹਿਰ ਨੂੰ ਗੰਗਾ ਇਸ਼ਨਾਨ ਕਰਨ ਲਈ ਕੱਚਲਾ ਘਾਟ ਗਿਆ ਸੀ।

Leave a Reply

Your email address will not be published. Required fields are marked *

Back to top button